ਚੀਨੀ ਕਾਰਓਕੀ ਵਿੱਚ ਲੱਗੀ ਅੱਗ, 18 ਮੌਤਾਂ

0
284

ਹਾਂਗਕਾਂਗ(ਪਚਬ):- ਹਾਂਗਕਾਂਗ ਦੇ ਨੇੜੇ ਦੇ ਸ਼ਹਿਰ ਗੁਆਂਗਡੋਗ ਦੇ ਇੱਕ ਕਾਰਓਕੀ ਵਿੱਚ ਲੱਗੀ ਭਿਆਨਕ ਅੱਗ ਵਿਚ 18 ਵਿਅਕਤੀਆਂ ਦੇ ਸੜ ਕੇ ਮਰਨ ਦੀ ਖਬਰ ਹੈ। ਇਹ ਅੱਗ ਅੱਧੀ ਰਾਤ ਤੋ ਬਾਅਦ ਇਕ 3 ਮੰਜ਼ਿਲਾਂ ਇਮਾਰਤ ਵਿਚ ਲੱਗੀ। ਮੁਢਲੀ ਜ਼ਾਚ ਤੋ ਪਤਾ ਲਗਦਾ ਹੈ ਕਿ ਇਹ ਅੱਗ ਜਾਣਬੁੱਝ ਕੇ ਲਗਾਈ ਗਈ। ਸੀ ਸੀ ਟੀ ਵੀ ਕੈਮਰਿਆ ਵਿਚ ਰਿਕਾਰਡ ਹੋਈ ਘਟਨਾ ਤੋ ਇਸ ਦੀ ਪੁਸ਼ਟੀ ਹੋਈ ਹੈ।ਇਸ ਵਿੱਚ ਇੱਕ ਵਿਅਕਤੀ ਇਸ ਕਾਰਓਕੀ ਦੇ ਪ੍ਰਬੰਧਕਾਂ ਨਾਲ ਝਗੜਾ ਕਰਦਾ ਹੈ ਤੇ ਉਸ ਤੋ ਬਾਅਦ ੳਸ ਨੇ ਬਿਲਡਿਗ ਦੇ ਮੁੱਖ ਦੁਆਰ ਨੂੰ ਮੋਟਰਸਾਈਲ ਨਾਲ ਬੰਦ ਕਰਕੇ ਇਸ ਨੂੰ ਅੱਗ ਲਗਾ ਦਿੱਤੀ।