ਵੋਟਾਂ ਅੱਗੇ ਪਾਉਣ ਵਿਰੱਧ ਵਿਖਾਵੇ ਦੌਰਾਨ 289 ਗਿਰਫਤਾਰ

0
993

ਹਾਂਗਕਾਂਗ(ਪਚਬ): ਬੀਤੇ ਕੱਲ ਮੋਕੁੱਕ ਅਤੇ ਯਾਓ ਮਾਤੀ ਏਰੀਏ ਵਿਚ ਹੋਏ ਸਰਕਾਰ ਵਿਰੋਧੀ ਵਿਖਾਵਿਆ ਦੌਰਾਨ ਪੁਲੀਸ ਨੇ 289 ਵਿਅਕਤੀਆਂ ਨੂੰ ਗਿਰਫਤਾਰ ਕਰਨ ਦਾ ਐਲਾਨ ਕੀਤਾ ਹੈ। ਇਹ ਲੋਕ ਹਾਂਗਕਾਂਗ ਵਿਚ 6 ਸਤੰਬਰ 2020 ਨੂੰ ਹੋਣ ਵਾਲੀਆਂ ਵੋਟਾਂ ਨੂੰ ਇਕ ਸਾਲ ਲਈ ਅੱਗੇ ਪਾਏ ਜਾਣ ਅਤੇ ਨਵੇਂ ਕੌਮੀ ਸੁਰੱਖਿਆ ਕਾਨੂੰਨ ਦਾ ਵਿਰੋਧ ਕਰ ਰਹੇ ਸਨ। ਇਨਾਂ ਨੂੰ ਰੋਕਣ ਲਈ ਪੁਲੀਸ ਨੇ ਹਾਂਗਕਾਂਗ ਵਿਚ ਕਈ ਥਾਵਾਂ ਤੇ ਨਾਕੇ ਲਾਏ ਹੋਏ ਸਨ। ਇਸ ਸਭ ਤੋਂ ਬਾਅਦ ਵੀ ਸੈਕੜੇ ਲੋਕ ਇਨਾਂ ਵਿਖਾਵਿਆ ਵਿਚ ਸ਼ਾਮਲ ਹੋਣ ਲਈ ਪੁਹੰਚ ਗਏ ਜਿਨਾਂ ਵਿਚ ਕਈ ਅਹਿਮ ਵਿਰੋਧ ਨੇਤਾ ਵੀ ਸ਼ਾਮਲ ਸਨ । ਇਨਾਂ ਨੇਤਾਵਾਂ ਵਿਚੋਂ ਕਈਆਂ ਨੇ ਪੁਲੀਸ਼ ਨੇ ਗਿਰਫਤਾਰ ਕਰ ਲਿਆ। ਪੁਲੀਸ਼ ਨੇ ਸੜਕਾਂ ਰਹੇ ਲੋਕਾਂ ਤੇ ਤਾਕਤ ਦੀ ਵਰਤੋਂ ਕੀਤੀ ਤੇ ਮਿਰਚਾਂ ਵਾਲੀਆਂ ਗੋਲੀਆਂ ਵੀ ਚਲਾਈਆ। ਇਨਾਂ ਵਿਚ ਕਈ ਲੋਕਾਂ ਨੂੰ ਕਰੋਨਾ ਰੋਕੂ ਕਾਨੂੰਨ ਤਾਹਿਤ 2000 ਡਾਲਰ ਦੇ ਜੁਰਮਾਨੇ ਵੀ ਕੀਤੇ ਗਏ।ਇਕ ਔਰਤ ਨੂੰ ਪਾਬੰਦੀ ਸੁਦਾ ਨਾਹਰੇ ਲਾਉਣ ਦੇ ਦੋਸ਼ ਤਹਿਤ ਨਵੇਂ ਕੌਮੀ ਸੁਰੱਖਿਆ ਕਾਨੂੰਨ ਅਧੀਨ ਵੀ ਹਿਰਾਸਤ ਵਿਚ ਲਿਆ ਗਿਆ।