ਖ਼ਾਲਸਾ ਨੌਜਵਾਨ ਸਭਾ ਨੇ ਹਾਂਗਕਾਂਗ ਹਾਕੀ ਪ੍ਰੀਮੀਅਰ ਲੀਗ 2021-22 ਚੈਂਪੀਅਨਸ਼ਿਪ ਜਿੱਤੀ

0
329

ਹਾਂਗਕਾਂਗ (ਜੰਗ ਬਹਾਦਰ ਸਿੰਘ)- ਖ਼ਾਲਸਾ ਨੌਜਵਾਨ ਸਭਾ ਦੀ ਟੀਮ-ਏ ਵਲੋਂ ਕੈਪਟਨ ਗਗਨਦੀਪ ਸਿੰਘ ਰਿਹਾਲ ਦੀ ਅਗਵਾਈ ਹੇਠ ਕੀਤੇ ਸ਼ਾਨਦਾਰ ਖੇਡ ਪ੍ਰਦਰਸ਼ਨ ਸਦਕਾ ਹਾਂਗਕਾਂਗ ਐਸੋਸੀਏਸ਼ਨ ਵਲੋਂ ਕਰਵਾਈ ਗਈ ਹਾਕੀ ਪ੍ਰੀਮੀਅਰ ਲੀਗ 2021-22 ਦੀ ਚੈਂਪੀਅਨਸ਼ਿਪ ‘ਤੇ ਫਤਹਿ ਹਾਸਲ ਕੀਤੀ ਗਈ | ਕੇ. ਐਨ. ਐਸ. ਦੇ ਸੀ. ਈ. ਓ. ਗੁਰਮੀਤ ਸਿੰਘ ਗਿੱਲ ਮੁਤਾਬਿਕ ਹਾਕੀ ਪ੍ਰੀਮੀਅਰ ਲੀਗ 2021-22 ਦੇ ਹੋਏ ਮੁਕਾਬਲਿਆਂ ‘ਚ ਕੇ. ਐਨ. ਐਸ ਵਲੋਂ 25 ਅੰਕਾਂ ਨਾਲ ਪਹਿਲਾ ਸਥਾਨ ਹਾਸਿਲ ਕੀਤਾ ਗਿਆ, ਜਦਕਿ ਖ਼ਾਲਸਾ ਸਪੋਰਟਸ ਕਲੱਬ 24 ਅੰਕਾਂ ਨਾਲ ਦੂਸਰੇ ਸਥਾਨ ‘ਤੇ ਅਤੇ ਹਾਂਗਕਾਂਗ ਕਲੱਬ 22 ਅੰਕਾਂ ਨਾਲ ਤੀਸਰੇ ਸਥਾਨ ‘ਤੇ ਰਹੇ | ਉਨ੍ਹਾਂ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਅਤੇ ਕੇ. ਐਨ. ਐਸ. ਨੂੰ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ |