ਹਾਂਗਕਾਂਗ ਵਾਸੀਆਂ ਲਈ ਚੰਗੀ ਖਬਰ

0
687

ਹਾਂਗਕਾਂਗ(ਪਚਬ): ਕੋਰਨਾ ਵਾਇਰਸ ਕਾਰਨ ਦੁਨੀਆਂ ਵਿਚ ਭਾਵੇ ਅਜੇ ਵੀ ਚੌਕਸੀ ਵਰਤੀ ਜਾ ਰਹੀ ਹੈ ਪਰ ਲਗਦਾ ਹੈ ਕਿ ਹਾਂਗਕਾਂਗ ਵਿਚ ਇਹ ਬਿਮਾਰੀ ਕਾਬੂ ਵਿਚ ਆ ਰਹੀ ਹੈ।ਸਿਹਤ ਵਿਭਾਗ ਅਨੁਸਾਰ ਅੱਜ ਫਿਰ ਕੋਰਨਾ ਤੋ ਕੋਈ ਪੀੜਤ ਨਹੀ ਹੋਇਆ। ਹੁਣ ਤੱਕ ਕੁਲ 1038 ਵਿਅਕਤੀ ਕੋਰਨਾ ਤੋ ਪੀੜਤ ਹੋਏ ਜਿਨਾਂ ਵਿਚੋਂ 772 ਠੀਕ ਹੋ ਚੁਕੇ ਹਨ ਜਦ ਕਿ 4 ਵਿਅਕਤੀਆਂ ਦੀ ਇਸ ਬਿਮਾਰੀ ਕਾਰਨ ਮੌਤ ਹੋ ਚੁੱਕੀ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਤੋਂ ਬਾਅਦ ਸਕੂਲ ਖੋਲਣ ਬਾਰੇ ਫੈਸਲਾ ਲੈ ਸਕਦੀ ਹੈ ਪਰ ਸਕੂਲ਼ ਅੱਧੇ ਦਿਨ ਲਈ ਹੀ ਸੁਰੂ ਕੀਤੇ ਜਾਣ।