ਹਾਂਗਕਾਂਗ ਮੁੱਖੀ ਨੇ ਘੱਟ ਗਿਣਤੀ ਭਾਈਚਾਰੇ ਦੇ ਘਰਾਂ ਵਿੱਚ ਫੇਰੀ ਪਾਈ

0
682

ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਕੋਰੋਨਾ ਵਾਇਰਸ ਦੇ ਸਹਿਮ ਨੂੰ ਦੂਰ ਕਰਨ ਲਈ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਆਪਣੇ ਪੱਧਰ ਤੇ ਕੰਮ ਕਰ ਰਹੀਆਂ ਹਨ । ਗੈਰ ਸਰਕਾਰੀ ਸੰਸਥਾਵਾਂ ਲੋਕਾਂ ਨੂੰ ਸੁਚੇਤ ਕਰਨ ਦੇ ਨਾਲ-ਨਾਲ ਉਹਨਾਂ ਨੂੰ ਮਾਸਕ ਅਤੇ ਹੋਰ ਸਮੰਗਰੀ ਵੀ ਵੰਡ ਰਹੇ ਹਨ। ਇਸੇ ਤਰਾਂ ਸਰਕਾਰ ਵੀ ਆਪਣੇ ਪੱਧਰ ਤੇ ਕੰਮ ਕਰ ਰਹੀ ਹੈ। ਇਸੇ ਤਹਿਤ ਹਾਂਗਕਾਂਗ ਮੁੱਖੀ ਮਿਸ ਕੈਰੀ ਲੈਮ ਨੇ ਪਿਛਲੇ ਦਿਨੀ ਕੁਝ ਘੱਟ ਗਿਣਤੀ ਲੋਕਾਂ ਦੇ ਘਰਾਂ ਵਿਚ ਫੇਰੀ ਪਾਈ। ਇਸ ਦੌਰਾਨ ਉਨਾਂ ਨੇ ਲੋਕਾਂ ਨੁੰ ਇਸ ਬਿਮਾਰੀ ਦੇ ਰੋਕਥਾਮ ਲਈ ਜਿਥੇ ਮਾਸਕ, ਸੈਨੇਟਾਈਜ਼ਰ ਆਦਿ ਵੰਡੇ, ਉਥੇ ਹੀ ਉਨਾਂ ਦੀ ਭਾਸ਼ਾ ਵਿਚ ਛਪੇ ਲੀਫਲੈਟ ਵੀ ਦਿਤੇ , ਜਿਨਾਂ ਵਿਚ ਇਸ ਬਿਮਾਰੀ ਤੇ ਬਚਣ ਦੀਆ ਹਦਾਇਤਾਂ ਹਨ।ਹਾਂਗਕਾਂਗ ਮੁੱਖੀ ਨੇ ਇਸੇ ਦੌਰਾਨ ਹਰ ਇਕ ਨੂੰ ਕਰੋਨਾ ਵਿਰੱਧ ਮਿਲ ਕੇ ਲੜਨ ਦੀ ਅਪੀਲ ਕੀਤੀ।ਇਸੇ ਦੌਰਾਨ ਤਾਜ਼ਾ ਰਿਪੋਰਟਾਂ ਅਨੁਸਾਰ ਹਾਂਗਕਾਂਗ ਵਿਚ ਕੋਰਨਾ ਪੀੜਤ ਲੋਕਾਂ ਦੀ ਗਿਣਤੀ 107 ਹੋ ਗਈ ਹੈ ਅਤੇ 51 ਲੋਕੀਂ ਠੀਕ ਹੋ ਚੁੱਕੇ ਹਨ।