‘ਆਪ’ ਸਮਰਥਕਾਂ ਵਲੋਂ ਸਰਵਨ ਸਿੰਘ ਧੁੰਨ ਨੂੰ ਖੇਮਕਰਨ ਤੋਂ ਉਮੀਦਵਾਰ ਬਣਾਏ ਜਾਣ ‘ਤੇ ਖ਼ੁਸ਼ੀ ਦਾ ਪ੍ਰਗਟਾਵਾ

0
409

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਵਸਨੀਕ ਆਮ ਆਦਮੀ ਪਾਰਟੀ ਦੇ ਸਮਰਥਕਾਂ ਵਲੋਂ ਹਲਕਾ ਖੇਮਕਰਨ ਤੋਂ ਸਰਵਨ ਸਿੰਘ ਧੁੰਨ ਨੂੰ ਉਮੀਦਵਾਰ ਐਲਾਨਣ ‘ਤੇ ‘ਆਪ’ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕਰਦਿਆਂ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ | ‘ਆਪ’ ਸਮਰਥਕਾਂ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਵਾਰ ਦੀਆਂ ਚੋਣਾਂ ਵਿਚ ਪੰਜਾਬ ਦੇ ਲੋਕ ਰਵਾਇਤੀ ਸਿਆਸੀ ਪਾਰਟੀਆਂ ਨੂੰ ਦਰਕਿਨਾਰ ਕਰਕੇ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਨੂੰ ਜ਼ਰੂਰ ਮੌਕਾ ਬਖ਼ਸ਼ਣਗੇ ਅਤੇ ਹਾਂਗਕਾਂਗ ਵਸਨੀਕ ‘ਆਪ’ ਸਮਰਥਕ ਇਨ੍ਹਾਂ ਚੋਣਾਂ ਵਿਚ ‘ਆਪ’ ਪਾਰਟੀ ਦੀ ਡਟਵੀਂ ਹਮਾਇਤ ਦੇ ਨਾਲ ਹਰ ਸੰਭਵ ਮਦਦ ਦਾ ਉਪਰਾਲਾ ਕਰਨਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਨ ਮੌਕੇ ਮੇਜਰ ਸਿੰਘ ਧੁੰਨ, ਗੁਰਦੇਵ ਸਿੰਘ ਠੱਠਾ, ਕੰਵਲਜੀਤ ਸਿੰਘ ਸੰਗਤਪੁਰਾ, ਚਰਨਜੀਤ ਸਿੰਘ ਜੀਊਬਾਲਾ, ਸਤਬੀਰ ਸਿੰਘ ਸੁਹਾਵਾ, ਪ੍ਰਭੂ ਸਿੰਘ ਹੁੰਦਲ, ਬਲਵਿੰਦਰ ਸਿੰਘ ਵਲਟੋਹਾ ਅਤੇ ਰਣਜੀਤ ਸਿੰਘ ਭੈਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |