ਵਾਟਸਐਪ-ਫੇਸਬੁੱਕ ”ਤੇ ਲਾਇਆ ਟੈਕਸ?

0
275

ਯੁਗਾਂਡਾ — ਯੁਗਾਂਡਾ ਦੀ ਸੰਸਦ ਨੇ ਸ਼ੋਸਲ ਮੀਡੀਆ ਦਾ ਇਸਤੇਮਾਲ ਕਰਨ ਵਾਲਿਆਂ ‘ਤੇ ਟੈਕਸ ਲਾਉਣ ਦੇ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਕਾਨੂੰਨ ਦੇ ਤਹਿਤ ਜਿਹੜੇ ਲੋਕ ਵੀ ਫੇਸਬੁੱਕ, ਵਾਟਸ ਐਪ, ਵਾਇਬਰ ਅਤੇ ਟਵਿੱਟਰ ਜਿਹੀਆਂ ਸ਼ੋਸਲ ਮੀਡੀਆ ਦਾ ਇਸਤੇਮਾਲ ਕਰਨਗੇ, ਉਨ੍ਹਾਂ ਨੂੰ ਹਰ ਦਿਨ ਦੇ ਹਿਸਾਬ ਨਾਲ 3 ਰੁਪਏ 36 ਪੈਸੇ ਟੈਕਸ ਦੇ ਰੂਪ ‘ਚ ਦੇਣੇ ਹੋਣਗੇ।
ਰਾਸ਼ਟਰਪਤੀ ਯੋਵੇਰੀ ਮੁਸੇਵਨੀ ਨੇ ਇਸ ਕਾਨੂੰਨ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਇਹ ਕਾਨੂੰਨ ਇਸ ਲਈ ਲਾਗੂ ਕੀਤਾ ਜਾ ਰਿਹਾ ਹੈ ਤਾਂ ਜੋਂ ਸ਼ੋਸਲ ਮੀਡੀਆ ‘ਤੇ ਅਫਵਾਹਾਂ ਨੂੰ ਰੋਕਿਆ ਜਾ ਸਕੇ। ਇਹ ਕਾਨੂੰਨ 1 ਜੁਲਾਈ ਤੋਂ ਲਾਗੂ ਹੋਵੇਗਾ ਪਰ ਇਸ ਤਰ੍ਹਾਂ ਨਾਲ ਲਾਗੂ ਹੋਵੇਗਾ ਕੀਤਾ ਜਾਵੇਗਾ, ਇਸ ਗੱਲ ਨੂੰ ਲੈ ਕੇ ਅਜੇ ਵੀ ਅਸਮੰਜਸ ਦੀ ਸਥਿਤੀ ਬਣੀ ਹੋਈ ਹੈ। ਨਵੀਂ ਐਕਸਾਈਜ਼ ਡਿਊਟੀ ਬਿੱਲ ‘ਤ ਕਈ ਹੋਰ ਤਰ੍ਹਾਂ ਦੇ ਟੈਕਸ ਵੀ ਹਨ। ਜਿਸ ‘ਚ ਕੁਲ ਮੋਬਾਇਲ ਮਨੀ ਟ੍ਰਾਂਜ਼ੈਕਸ਼ਨ ‘ਚ ਅਲਗ ਤੋਂ 1 ਫੀਸਦੀ ਦਾ ਟੈਕਸ ਦੇਣਾ ਹੋਵੇਗਾ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੇ ਟੈਕਸ ਕਾਰਨ ਯੁਗਾਂਡਾ ਦਾ ਗਰੀਬ ਵਰਗ ਬੁਰੀ ਤਰ੍ਹਾਂ ਤੋਂ ਪ੍ਰਭਾਵਿਤ ਹੋਵੇਗਾ। ਯੁਗਾਂਡਾ ਦੇ ਵਿੱਤ ਮੰਤਰੀ ਡੇਵਿਡ ਬਹਾਟੀ ਨੇ ਸੰਸਦ ‘ਚ ਕਿਹਾ ਕਿ ਇਹ ਵਧੇ ਹੋਏ ਟੈਕਸ ਯੁਗਾਂਡਾ ਦੇ ਰਾਸ਼ਟਰੀ ਕਰਜ਼ ਨੂੰ ਘਟ ਕਰਨ ਲਈ ਲਗਾਏ ਗਏ ਹਨ।
ਯੁਗਾਂਡਾ ‘ਚ ਸਾਲ 2016 ‘ਚ ਰਾਸ਼ਟਰਪਤੀ ਚੋਣਾਂ ਦੌਰਾਨ ਸ਼ੋਸਲ ਮੀਡੀਆ ‘ਤੇ ਰੋਕ ਲਾ ਦਿੱਤੀ ਗਈ ਸੀ, ਉਸ ਸਮੇਂ ਮੁਸੇਵਨੀ ਨੇ ਕਿਹਾ ਸੀ ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋਂ ਸ਼ੋਸਲ ਮੀਡੀਆ ਕਾਰਨ ਕਿਸੇ ਵੀ ਤਰ੍ਹਾਂ ਦਾ ਝੂਠ ਨਾ ਫੈਲੇ।