ਰੋਮੀ ਨੂੰ ਨਹੀਂ ਮਿਲੀ ਜਮਾਨਤ, ਅਗਲੀ ਪੇਸ਼ੀ 10 ਨੂੰ

0
711

ਹਾਂਗਕਗ: ਨਾਭਾ ਜੇਲ੍ਹ ਦੇ ਮਾਸਟਰਮਾਈਂਡ ਰਮਨਜੀਤ ਸਿੰਘ ਉਰਫ ਰੋਮੀ ਨੂੰ ਸ਼ੁੱਕਰਵਾਰ ਨੂੰ ਹਾਂਗਕਾਂਗ ਵਿਚ ਜੱਜ ਸਾਹਿਬ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ, ਜਿੱਥੇ ਉਸ ‘ਤੇ ਕਰੋੜਾਂ ਡਾਲਰ ਦੇ ਲੁੱਟ ਦੇ ਦੋਸ਼ ਲੱਗੇ ਹਨ। ਰੋਮੀ, ਜੋ ਕਿ ਇੰਟਰਪੋਲ ਦੀ ਗਲੋਬਲ ਵਾਚ ਸੂਚੀ ‘ਤੇ ਹੈ, ਨੂੰ ਫਰਵਰੀ ਮਹੀਨੇ ਹਿਰਾਸਤ’ ਚ ਲੈ ਲਿਆ ਗਿਆ ਸੀ। ਉਸ ਨੂੰ ਮੈਜਿਸਟ੍ਰੇਟ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ , ਜਿਸ ਨੇ ਡਕੈਤੀ ਨੂੰ “ਬਹੁਤ ਗੰਭੀਰ ਅਪਰਾਧ” ਕਰਾਰ ਦਿੱਤਾ ਅਤੇ ਕਿਹਾ ਕਿ ਉਸ ਨੂੰ ਮੁੜ ਅਪਰਾਧ ਕਰਨ ਦਾ ਖਤਰਾ ਹੈ। ਉਸ ‘ਤੇ 9 ਫਰਵਰੀ ਨੂੰ, ਸਿਮ ਸ਼ਾ ਸੁਈ ਵਿੱਚ 4 ਕਰੋੜ ਡਾਲਰ ਦੀ ਨਕਦੀ ਚੋਰੀ ਕਰਨ ਦਾ ਇਲਜ਼ਾਮ ਹੈ। ਰੋਮੀ ਦੀ ਅਦਾਲਤ ਵਿਚ ਪੇਸ਼ੀ ਦੌਰਾਨ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਤੇ ਅਦਾਲਤ ਵਿਚ ਆਉਣ ਵਾਲਿਆ ਦੀ ਤਲਾਸੀ ਲਈ ਜਾਦੀ ਸੀ, ਜੋ ਕਿ ਹੇਠਲੀ ਅਦਾਲਤ ਵਿਚ ਬਹੁਤ ਘੱਟ ਹੁੰਦਾ ਹੈ।
ਇੰਟਰਪੋਲ ਦੀ ਵੈੱਬਸਾਈਟ ‘ਤੇ ਉਸ ਦੇ ਵਿਰੁੱਧ ਦੋਸ਼ਾਂ ਦੀ ਸੂਚੀ ਵਿਚ ਧੋਖਾਧੜੀ, ਹਥਿਆਰਾਂ ਦੇ ਪ੍ਰਬੰਧ ਕਰਨ, ਕਤਲ ਦੀ ਸਾਜ਼ਿਸ਼ ਅਤੇ “ਅੱਤਵਾਦੀ ਗਤੀਵਿਧੀਆਂ ਦੀ ਸਲਾਹ ਅਤੇ ਸਹਾਇਤਾ” ਸ਼ਾਮਲ ਹੈ।
ਪੰਜਾਬ ਪੁਲਿਸ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਰਾਹੀਂ ਹਾਂਗਕਾਂਗ ਨੂੰ ਇਕ ਸਪੁਰਦਗੀ ਦੀ ਬੇਨਤੀ ਭੇਜੀ ਹੈ। ਰੋਮੀ ਦੀ ਅਗਲੀ ਪੇਸੀ 10 ਮਾਰਚ ਨੂੰ ਹੈ। – ਏ ਐੱਫ ਪੀ / ਟੀਐਨਐਸ