ਰੋਮੀ ਖਿਲਾਫ ਡਕੈਟੀ ਕੇਸ ਵਾਪਸ ਲਿਆ

0
700

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਸਰਕਾਰ ਵਲੋਂ ਅੱਜ ਕੌਲੂਨ ਸਿਟੀ ਅਦਾਲਤ ਵਿਚ ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮੁੱਖ ਸਾਜਿਸ਼ਕਰਤਾ ਮੰਨੇ ਜਾਂਦੇ ਹਾਂਗਕਾਂਗ ਵਾਸੀ ਰਮਨਜੀਤ ਸਿੰਘ ‘ਰੋਮੀ’ ਿਖ਼ਲਾਫ਼ ਫਰਵਰੀ 2018 ਵਿਚ ਚਿਮ-ਚਾ-ਸੂਈ ਇਲਾਕੇ ਵਿਚ 450 ਮਿਲੀਅਨ ਜਾਪਾਨੀ ਯੈਨ (ਹਾਂਗਕਾਂਗ ਡਾਲਰ 32.6 ਮਿਲੀਅਨ ਦੇ ਬਰਾਬਰ) ਦੀ ਡਕੈਤੀ ਵਿਚ ਸ਼ਮੂਲੀਅਤ ਦਾ ਕੇਸ ਵਾਪਸ ਲੈ ਲਿਆ | ਅੱਜ ਅਦਾਲਤ ਵਿਚ 29 ਸਾਲਾ ਰੋਮੀ ਨੂੰ ਡਕੈਤੀ ਦੇ ਕੇਸ ਦੀ ਸੁਣਵਾਈ ਲਈ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੇਸ਼ ਕੀਤਾ ਗਿਆ, ਜਿੱਥੇ ਸਰਕਾਰੀ ਧਿਰ ਦੇ ਵਕੀਲਾਂ ਵਲੋਂ ਕੇਸ ਅੱਗੇ ਚਲਾਉਣ ‘ਤੇ ਅਸਮਰਥਾ ਪ੍ਰਗਟ ਕਰਦਿਆਂ ਰੋਮੀ ਅਤੇ ਉਸ ਦੇ ਨਿਪਾਲੀ ਸਾਥੀ ਇਨੀਸ਼ ਲਿੰਬੂ ਿਖ਼ਲਾਫ਼ ਕੇਸ ਵਾਪਸ ਲੈ ਲਿਆ | ਅਦਾਲਤ ਵਲੋਂ ਸਰਕਾਰੀ ਧਿਰ ਤੇ ਬਚਾਅ ਪੱਖ ਦਾ ਅਦਾਲਤੀ ਖਰਚਾ ਮੁਆਵਜ਼ੇ ਦੇ ਤੌਰ ‘ਤੇ ਪਾਇਆ ਗਿਆ | ਜ਼ਿਕਰਯੋਗ ਹੈ ਕਿ ਇੰਟਰਪੋਲ ਵਲੋਂ ਰੋਮੀ ‘ਤੇ ਭਾਰਤ ਵਿਚ ਅੱਤਵਾਦੀ ਸਰਗਰਮੀਆਂ ਵਿਚ ਸ਼ਾਮਿਲ ਹੋਣ, ਪੈਸੇ ਇਕੱਤਰ ਕਰਨ, ਰਾਜਨੀਤਕ ਕਤਲਾਂ ਦੀ ਸਾਜ਼ਿਸ਼ ਰਚਣ, ਨਾਭਾ ਜੇਲ੍ਹ ਬ੍ਰੇਕ ਕਾਂਡ ਦੀ ਸਾਜਿਸ਼ ਰਚਣ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਅੱਤਵਾਦੀ ਸੰਸਥਾਵਾਂ ਦਾ ਮੈਂਬਰ ਹੋਣ ਦੇ ਇਲਜ਼ਾਮਾਂ ਅਧੀਨ ਭਾਰਤ ਹਵਾਲਗੀ ਦੀ ਮੰਗ ਕੀਤੀ ਹੈ | ਇਸ ਤੋਂ ਇਲਾਵਾ ਰੋਮੀ ‘ਤੇ ਮਾਰਚ 2017 ਵਿਚ ਹੁੰਗ ਹਾਮ ਵਿਖੇ ਹੋਈ ਡਕੈਤੀ ਸਮੇਤ ਦੋ ਕੇਸ ਡਿਸਟ੍ਰਕਿਟ ਕੋਰਟ ਵਿਚ ਸੁਣਵਾਈ ਅਧੀਨ ਹੈ | ਮੀਡੀਆ ਵਿਚ ਰੋਮੀ ਦਾ ਚੀਨੀ ਨਾਂਅ ਮਨਚੀਅ ਸਿੰਘ ਕਰ ਕੇ ਪ੍ਰਚਲਿਤ ਹੈ, ਜਿਸ ਦਾ ਅਰਥ ਹੈ ਛੇਤੀ ਕਾਬੂ ਨਾ ਆਉਣ ਵਾਲਾ |