ਤਿਨ ਸੂਈ ਵਾਈ ਵਿਖੇ ਛਬੀਲ ਪਹਿਲੀ ਜੁਲਾਈ ਨੂੰ

0
839

ਹਾਂਗਕਾਂਗ (ਪਚਬ): ਬੀਤੇ ਕਈ ਸਾਲਾ ਤੋ ਹਾਂਗਕਾਂਗ ਦੀ ਸੰਗਤ ਵੱਲੋ ਛਬੀਲ ਦੀ ਸੇਵਾ ਸੁਰੂ ਕੀਤੀ ਗਈ ਹੈ ਜੋ ਕਿ ਹਾਂਗਕਾਂਗ ਦੇ ਵੱਖ-ਵੱਖ ਸਥਾਨਾਂ ਤੇ ਲਾਈ ਜਾਂਦੀ ਹੈ। ਇਸੇ ਸਿਲਸਿਲੇ ਵਿਚ ਪਹਿਲੀ ਜੁਲਾਈ ਨੂੰ ਤਿਨ ਸੂਈ ਵਾਈ ਵਿਖੇ ਇਲਾਕੇ ਦੀ ਸੰਗਤ ਵੱਲੋ ਹਾਂਗਕਾਂਗ ਦੇ ਸਮੂੰਹ ਪੰਜਾਬੀਆਂ ਦੇ ਸਹਿਯੋਗ ਨਾਲ ਛਬੀਲ ਲਾਈ ਜਾ ਰਹੀ ਹੈ।ਸਿੱਖਾਂ ਦੇ 5ਵੇਂ ਗੂਰੂ ਸ੍ਰੀ ਗੁਰੁ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਤ ਇਹ ਛਬੀਲ ਸਵੇਰੇ 10 ਵਜੇ ਤੋ 5 ਵਜੇ ਤੱਕ ਕਿੰਗਜ਼ ਵੁੱਡ ਗਿਨਜ਼ਾ ਪਲਾਜ਼ਾ ਫੇਸ਼ 2 ਦੇ ਬਹਾਰ ਲਾਈ ਜਾਵੇਗੀ। ਇਸ ਛਬੀਲ ਵਿਚ ਕਿਸੇ ਵੀ ਤਰਾਂ ਦੀ ਸੇਵਾ ਜਾਂ ਹੋਰ ਜਾਣਕਾਰੀ ਲਈ ਮਲਕੀਤ ਸਿੰਘ ਫੋਨ 91404096 ਜਾਂ ਮਨਜਿੰਦਰ ਸਿੰਘ ਫੋਨ 53965505 ਤੇ ਸਪੰਰਕ ਕੀਤਾ ਜਾ ਸਕਦਾ ਹੈ