ਰੈਫਰੰਡਮ 2020′ ਦੇ ਹੱਕ ‘ਚ ਡਟੇ ਡਾ. ਗਾਂਧੀ

0
502

ਚੰਡੀਗੜ੍ਹ: ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਸ਼ਨੀਵਾਰ ਨੂੰ ਕਿਹਾ ਕਿ ‘ਰੈਫਰੰਡਮ 2020’ ਪੂਰੀ ਤਰ੍ਹਾਂ ਨਾਲ ਲੋਕਤੰਤਰਕ ਹੈ ਤੇ ਲੋਕਾਂ ਨੂੰ ਵੱਖਰੇ ਦੇਸ਼ ਦੀ ਸ਼ਾਂਤਮਈ ਤਰੀਕਿਆਂ ਨਾਲ ਮੰਗ ਕਰਨ ਦਾ ਪੂਰਾ-ਪੂਰਾ ਹੱਕ ਹੈ।

ਡਾ. ਗਾਂਧੀ ਉਂਝ ਤਾਂ ਆਮ ਆਦਮੀ ਪਾਰਟੀ ਤੋਂ ਮੁਅੱਤਲ ਕਰ ਦਿੱਤੇ ਗਏ ਸਨ, ਪਰ ‘ਆਪ’ ਲੀਡਰ ਸੁਖਪਾਲ ਖਹਿਰਾ ਤੋਂ ਬਾਅਦ ਉਹ ਪੰਜਾਬ ਦੇ ਦੂਜੇ ਵੱਡੇ ਸਿਆਸਤਦਾਨ ਹਨ, ਜਿਨ੍ਹਾਂ ਨੇ ਸਿੱਖ ਰੈਫਰੰਡਮ ਬਾਰੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਬੋਲਣ ਦੀ ਆਜ਼ਾਦੀ ਵਿੱਚ ਯਕੀਨ ਰੱਖਦੇ ਹਨ ਤੇ ਜਮਹੂਰੀ ਢਾਂਚੇ ਤੇ ਲੋਕਤੰਤਰ ਵਿੱਚ ਪੂਰਾ ਯਕੀਨ ਰੱਖਦੇ ਹਨ।

ਸੰਸਦ ਮੈਂਬਰ ਦਾ ਕਹਿਣਾ ਹੈ ਕਿ ਸਿਰਫ਼ ਧਰਮ ਦੇ ਆਧਾਰ ‘ਤੇ ਵੱਖਰੀ ਧਰਤ ਦੀ ਮੰਗ ਤੇ ਲੋਕਾਂ ਨੂੰ ਇਸ ਲਈ ਭੜਕਾਉਣ ਤੇ ਵੋਟਾਂ ਮੰਗਣ ਵਾਲਿਆਂ ਦਾ ਉਹ ਵਿਰੋਧ ਕਰਦੇ ਹਨ। ਡਾ. ਗਾਂਧੀ ਨੇ ਕਿਹਾ ਕਿ ਸਿੱਖਾਂ ਦੇ ਵੱਖਰੇ ਦੇਸ਼ ਦੀ ਗੱਲ ਕਰਨ ਵਾਲਿਆਂ ਨੂੰ ਦਸ਼ਧ੍ਰੋਹ ਦੇ ਕੇਸ ਦਾ ਡਰਾਵਾ ਕਿਵੇਂ ਦਿੱਤਾ ਜਾ ਸਕਦਾ ਹੈ, ਜਿੱਥੇ ਦੂਜੇ ਲੋਕ ਹਿੰਦੂ ਰਾਸ਼ਟਰ ਦੀ ਸਥਾਪਨਾ ਦੀ ਗੱਲ ਕਰਦੇ ਹਨ।

ਡਾ. ਗਾਂਧੀ ਨੇ ਪੰਜਾਬ ਤੋਂ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕਿਆਂ ਦੇ ਨਾਲ ਨਾਲ ਗ਼ੈਰ-ਰਾਈਪੇਰੀਅਨ ਸੂਬਿਆਂ (ਜਿੱਥੋਂ ਦੀ ਦਰਿਆ ਜਾਂ ਪਾਣੀ ਦੇ ਸੋਮੇ ਦਾ ਵਹਿਣ ਨਹੀਂ) ਨੂੰ ਪਾਣੀ ਤੇ ਜਲ-ਬਿਜਲੀ ਪ੍ਰਾਜੈਕਟਾਂ ਨੂੰ ਹੋਰ ਥਾਵਾਂ ‘ਤੇ ਭੇਜਣਾ ਪੰਜਾਬ ਨਾਲ ਅੰਤਾਂ ਦੀ ਧੱਕੇਸ਼ਾਹੀ ਹੈ। ਉਨ੍ਹਾਂ ਕਿਹਾ ਕਿ ਨਿਆਂ ਨਾ ਮਿਲਣ ਤਕ ਇਹ ਮੁੱਦੇ ਪੰਜਾਬੀਆਂ ਨਾਲ ਭਾਵਨਾਤਮਕ ਤੌਰ ‘ਤੇ ਜੁੜੇ ਰਹਿਣਗੇ।