ਮੁੰਬਈ ’ਚ ਪੈਟਰੋਲ ਅੱਸੀ ਨੂੰ ਪਾਰ

0
149

ਨਵੀਂ ਦਿੱਲੀ  : ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਕਰਕੇ ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੇ ਭਾਅ ਅਸਮਾਨੀ ਪੁੱਜ ਗਏ ਹਨ। ਵਪਾਰਕ ਰਾਜਧਾਨੀ ਕਹੇ ਜਾਂਦੇ ਮੁੰਬਈ ਵਿੱਚ ਪੈਟਰੋਲ ਦਾ ਭਾਅ 80.10 ਰੁਪਏ ਪ੍ਰਤੀ ਲਿਟਰ ਰਿਹਾ ਜਦਕਿ ਡੀਜ਼ਲ 67.10 ਰੁਪਏ ਪ੍ਰਤੀ ਲਿਟਰ ਨੂੰ ਵਿਕਿਆ।
ਕੌਮੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ ਤੇ ਡੀਜ਼ਲ ਕ੍ਰਮਵਾਰ 72.33 ਤੇ 63.01 ਰੁਪਏ ਪ੍ਰਤੀ ਲਿਟਰ ਰਹੇ। ਚੇਨਈ ਵਿੱਚ ਪੈਟਰੋਲ ਦਾ ਭਾਅ 74.91 ਰੁਪਏ ਰਿਹਾ। ਪਿਛਲੇ ਸਾਲ 15 ਅਕਤੂਬਰ ਤੋਂ ਤੇਲ ਕੀਮਤਾਂ ਕੌਮਾਂਤਰੀ ਭਾਅ ਮੁਤਾਬਕ ਰੋਜ਼ਾਨਾ ਮਿੱਥੇ ਜਾਣ ਦੇ ਫ਼ੈਸਲੇ ਮਗਰੋਂ ਤੇਲ ਦੇ ਭਾਅ ਵਿੱਚ ਲਗਾਤਾਰ ਇਜ਼ਾਫ਼ਾ ਹੀ ਹੋਇਆ ਹੈ।