ਮੀਆਮਾਰ (ਬਰਮਾ) ਵਿੱਚ ਮੁਸਲਮਾਨਾ ਦਾ ਕਤਲੇਆਮ ਕਿਓਂ!

0
716

‘ਰੋਹੰਗੀਆ ਮੁਸਲਮਾਨ’ ਦੁਨੀਆਂ ਵਿੱਚ ਸਭ ਤੋਂ ਜਿ਼ਆਦਾ ਜੁਲਮ ਸਹਿਣ ਵਾਲੇ ‘ਰੋਹੰਗੀਆ’ ਮੁਸਲਮਾਨ ਹਨ। ਤੁਸੀਂ ਜੁਲਮ ਸਹਿਣ ਵਾਲੇ ਸਿਰਫ ਰੋਹੰਗੀਆ ਮੁਸਲਮਾਨਾਂ ਦਾ ਨਾਮ ਹੀ ਸੁਣਿਆ ਹੋਵੇਗਾ ਪਰ ਇਹਨਾ ਵਿੱਚ ਕੁਝਕੁ ਹਿੰਦੂ ਵੀ ਹਨ! ਜੋ ਕਿ ਇਸ ਜੁਲਮ ਦਾ ਸਿ਼ਕਾਰ ਹੋ ਰਹੇ ਹਨ। ਪਰ ਹਿੰਦੂਆਂ ਬਾਰੇ ਬਹੁਤ ਲੋਕਾਂ ਨੂੰ ਪਤਾ ਨਹੀਂ। ਜੋ ਮੈਂ ਇਹ ਗਿਣਤੀ ਤੁਹਾਨੂੰ ਦੱਸ ਰਿਹਾ ਹਾਂ ਇਹ ਮੈਂ ਦੇਸ਼ ਦੁਨੀਆਂ ਜਿਵੇਂ ਡੀ ਐਨ ਏ, ਨਿਊਯਾਰਕ ਪੋਸਟ, ਅਲ ਜ਼ਜੀਰਾ, ਦੀ ਹਿੰਦੂ ਵਗੈਰਾ ਤੋਂ ਜਾਣਕਾਰੀ ਲੈਕੇ ਦੱਸ ਰਿਹਾ ਹਾਂ। ਅਕਸਰ ਕੌਣ ਹਨ ‘ਰੋਹੰਗੀਆ ਮੁਸਲਮਾਨ’ ਇਹ ਬੰਗਾਲੀ ਭਾਸ਼ਾ ਬੋਲਦੇ ਹਨ। ਇਹ ਭਾਰਤ ਦੇ ਨਾਲ ਲਗਦੇ ਦੇਸ਼ ਮੀਆਮਾਰ ਦੀ ‘ਰਖਾਈਨ’ ਸਟੇਟ ਵਿੱਚ ਰਹਿੰਦੇ ਹਨ ਇਹਨਾ ਦੀ ਗਿਣਤੀ ਲਗਭਗ ਦਸ ਲੱਖ ਹੈ। ਮੀਆਂ ਮਾਰ ਦੀ ਆਬਾਦੀ 5-5 ਕਰੋੜ ਹੈ ਇਹਨਾ ਵਿੱਚ 88% ਦੁਨੀਆ ਸ਼ਾਤੀ ਪੂਰਵਕ ਲੋਕ ਹਨ 6% ਈਸਾਈ 4-3% ਮੁਸਲਮਾਨ 1% ਹਿੰਦੂ ਹਨ। ਮੀਆਮਾਰ ਵਿੱਚ ਮੁਸਲਮਾਨਾ ਦੀ ਗਿਣਤੀ 20 ਲੱਖ ਹੈ ਅਤੇ 4 ਲੱਖ ਮੁਸਲਮਾਨਾ ਨੂੰ ਮਾਰਿਆ ਜਾ ਚੁੱਕਾ ਹੈ। 20 ਲੱਖ ਵਿੱਚੋਂ 13 ਲੱਖ ਰੋਹੰਗੀਆ ਮੁਸਲਮਾਨ ਹੈ। ਰੋਹੰਗੀਆ ਮੁਸਲਮਾਨਾ ਨੂੰ 1982 ਤੱਕ ਮੀਆਮਾਰ ਦੀ ਨਾਗਰਿਕਤਾ ਹਾਂਸਲ ਸੀ ਪਰ ਹੁਣ ਇਹਨਾ ਤੋਂ ਮੀਆਂਮਾਰ ਦੀ ਨਾਗਰਿਕਤਾ ਖੋਹ ਲਈ ਗਈ ਹੈ। ਇਹਨਾ ਲੋਕਾਂ ਨੂੰ ਬਿਨਾ ਕਿਸੇ ਜਰੂਰੀ ਦਸਤਾਵੇਜ਼ ਤੋਂ ਸਫਰ ਕਰਨ ਦੀ ਮਨਾਹੀ ਹੈ। ਜ਼ਮੀਨ ਨਹੀਂ ਖ੍ਰੀਦ ਸੱਕਦੇ ਸਰਕਾਰੀ ਸਹਾਇਤਾ ਜਿਵੇਂ ਕਿ ਸਕੂਲ ਜਾਂ ਸਰਕਾਰੀ ਹੱਸਪਤਾਲ ਵਿੱਚ ਦਾਖਲੇ ਦੀ ਮਨਾਹੀ ਹੈ! ਸਦੀਆਂ ਤੋਂ ਮੀਆਂਮਾਰ ਵਿੱਚ ਰਹਿਣ ਵਾਲਿਆਂ ਨੂੰ ਮੀਆਂਮਾਰ ਅਪਣੇ ਨਾਗਰਿਕ ਨਹੀ ਮੰਨਦਾ ਇਸ ਵਾਸਤੇ ਇਹਨਾ ਨੂੰ ਦ੍ਰਖਤਾਂ ਦੀ ਤਰ੍ਹਾਂ ਕੱਟ ਕੱਟ ਕੇ ਮਾਰਿਆ ਜਾ ਰਿਹਾ ਹੈ। ਇਹਨਾ ਨੂੰ ਨਾਰਮਲ ਨਹੀਂ ਮਾਰਿਆ ਜਾ ਰਿਹਾ ਸਗੋਂ ਸਾਗ ਸਬਜ਼ੀ ਦੀ ਤਰ੍ਹਾਂ ਟੁਕੜੇ ਟੁਕੜੇ ਕਰਕੇ ਕੱਟਿਆ ਵੱਢਿਆ ਜਾ ਜਿ਼ੰਦਾ ਸਾੜ ਕੇ ਮਾਰਿਆ ਜਾ ਰਿਹਾ ਹੈ! ਮੀਆਮਾਰ ਗੌਰਮਿੰਟ ਨੇ ਆਡਰ ਦਿੱਤਾ ਹੈ ਕਿ ਇਹ ਅੱਤਵਾਦੀ ਹਨ ਇਹਨਾ ਨੂੰ ਮਾਰੋ ਘਰ ਬਾਰ ਫੂਕ ਦੇਵੋ ਇਸ ਕਰਕੇ ਜਿਹੜੇ ਇਹਨਾ ਦੇ ਪਿੰਡ ਹਨ ਉਹਨਾ ਨੂੰ ਅੱਗ ਲਾ ਕੇ ਸਾੜਦੇ ਚਲੇ ਆ ਰਹੇ ਹਨ। ਅਤੇ ਜੋ ਵੀ ਇਹਨਾ ਨੂੰ ਮਿਲ ਰਿਹਾ ਹੈ ਜਿਵੇਂ ਬੱਚਾ ਬੁੱਢਾ ਅਤੇ ਔਰਤ ਮਿਲ ਜਾਵੇ ਤਾਂ ਉਹਨਾ ਨੂੰ ਦਰਦਨਾਕ ਤਰੀਕੇ ਨਾਲ ਮਾਰ ਰਹੇ ਹਨ। ਇਹ ਉਵੇਂ ਕਰ ਰਹੇ ਹਨ ਜਿਵੇਂ ਇਸਰਾਈਲ ਫਲਸਤਾਨੀਆਂ ਨਾਲ ਕਰਦਾ ਹੈ । ਪਰ ਇਹ ਉਸ ਤੋਂ ਵੀ ਕਈ ਗੁਣਾ ਅੱਗੇ ਨਿਕਲ ਗਏ ਹਨ।

ਰੋਹੰਗੀਆ ਲੋਕ ਬਹੁਤ ਗਰੀਬੀ ਵਿੱਚ ਦਿਨ ਕੱਟੀ ਕਰ ਰਹੇ ਹਨ ਇਹਨਾ ਕੋਲ ਪਾਉਣ ਵਾਸਤੇ ਕੋਈ ਕੱਪੜਾ ਨਹੀਂ ਤਨ ਬਦਨ ਅੱਧ ਨੰਗਾ ਹੈ ਅਤੇ ਸਿਹਤ ਪੱਖੋਂ ਬਹੁਤ ਕਮਜ਼ੋਰ ਹਨ, ਇਹ ਬਹੁਤ ਹੀ ਕਮਜ਼ੋਰ ਤੇ ਤਨੋ ਨੰਗੇ ਲੋਕ ਅੱਤਵਾਦੀ ਹੋ ਸੱਕਦੇ ਹਨ? ਇਹ ਤਾਂ ਪਲੱਟ ਕੇ ਵਾਰ ਵੀ ਨਹੀਂ ਕਰ ਸੱਕਦੇ ਤੇ ਨਾ ਹੀ ਕਰ ਰਹੇ ਹਨ ਅਤੇ ਚੁੱਪ ਚਾਪ ਕੁੱਟ ਖਾ ਰਹੇ ਹਨ! ਬੱਚੇ ਬੁੱਢੇ ਤੇ ਕੁੜੀਆਂ ਅੱਤਵਾਦੀ ਹਨ? ਮੇਰਾ ਖਿਆਲ ਹੈ ਇਹ ਵੀ 1984 ਵਾਲੀ ਚਾਲ ਚੱਲ ਰਹੇ ਹਨ ਕਿਉਕਿ 1984 ਵਿੱਚ ਸਾਡਾ ਵੀ ਇਹੋ ਹਾਲ ਸੀ! ਮੀਆਮਾਰ ਦੀ ਪ੍ਰੇਜ਼ੀਡਿੰਟ ‘ਸੂਕੀ’ ਜੋ ਕਿ ਸ਼ਾਂਤੀ ਦਾ ਨੋਬਲ ਪੁਰਸਕਾਰ ਪਾਉਣ ਵਾਲੀ ਦੇ ਰਾਜ ਵਿੱਚ ਕੀ ਹੋ ਰਿਹਾ ਹੈ? ਇਹ ਲੋਕ ਪੰਦਰਵੀਂ ਸਦੀ ਤੋਂ ਇੱਥੇ ਰਹਿ ਰਹੇ ਹਨ। ਇਹਨਾ ਨੂੰ ਪੁਰਤਗਾਲੀ ਗੁਲਾਂਮ ਬਣਾਕੇ ਇੱਥੇ ਲਿਆਏ 1937 ਤੱਕ ਮੀਆਮਾਰ ਭਾਰਤ ਦਾ ਹਿੱਸਾ ਸੀ ਅਤੇ ਬਹੁਤ ਬੰਗਾਲੀ ਲੋਕ ਇੱਥੇ ਵਸ ਗਏ ਉਦੋਂ ਇਸਦਾ ਨਾਮ ‘ਬਰਮਾ’ ਸੀ ਹੁਣ ਮੀਆਮਾਰ ਹੈ। ‘ਯੂਨਾਈਟਿਡ ਨੇਸ਼ਨ’ ਨੇ ਇਹਨਾ ਵਾਸਤੇ ਖਾਣਾ ਮੈਡੀਕਲ ਸਪਲਾਈ ਵਾਸਤੇ ਮੱਦਦ ਕਰਨ ਦੀ ਪੇਸ਼ਕਸ਼ ਕੀਤੀ ਪਰ ਨੋਬਲ ਪ੍ਰਾਈਜ਼ ‘ਸੂਕੀ’ ਉਹਨਾ ਨੂੰ ਠੁਕਰਾ ਦਿੱਤਾ! ਲੋਕ ਤਾਂ ਇੱਥੋਂ ਤੱਕ ਕਹਿੰਦੇ ਹਨ ਕਿ ਪ੍ਰੀਜ਼ੀਡੈਂਟ ‘ਸੂਕੀ’ ਕੋਲੋਂ ਸ਼ਾਂਤੀ ਨੋਬਲ ਪ੍ਰਾਈਜ਼ ਵਾਪਸ ਲੈ ਲੈਣਾ ਚਾਹੀਦਾ ਹੈ। ਇਹਨਾ ਨੂੰ ਮਾਰਨ ਵਾਲਿਆਂ ਦਾ ਲੀਡਰ ਕੌਣ ਹੈ? ਇਹਨਾ ਦਾ ਲੀਡਰ ਹੈ ‘ਬੁੱਧ ਅੱਤਵਾਦੀ ਅਰਸ਼ਵਿੰਦ ਵਿਰਧੂ’ ਹੈ! ਇਸਨੂੰ 25 ਸਾਲ ਦੀ ਜੇਲ੍ਹ ਵੀ ਹੋ ਚੁੱਕੀ ਹੈ। ਇਸਨੂੰ ਤੁਸੀਂ ਨਿੱਟ ਤੇ ਵੀ ਪੜ੍ਹ ਸਕਦੇ ਹੋ ਇਹ ਐਂਟੀ ਮੁਸਲਿਮ ਹੈ ਇਹ ਮੁਸਲਮਾਨਾ ਨੂੰ ਅੱਤਵਾਦੀ ਦੱਸ ਕੇ ਖਤਮ ਕਰਨਾ ਚਾਹੁੰਦੇ ਹੈ। ਇਹ ਲੋਕ ਧੜਾਧੜ ਮੁਸਲਮਾਨਾ ਨੂੰ ਮਾਰ ਰਹੇ ਹਨ ਪਰ ਗੌਰਮਿੰਟ ਕਿਓਂ ਨਹੀ ਐਕਸ਼ਨ ਲੈ ਰਹੀ ਕਿਉਂਕਿ ਇਹ ਰਾਜਨੀਤੀ ਹੈ! ਸਵਾਲ ਹੈ ਕਿ ਇਹਨਾ ਨੂੰ ਮੀਆਮਾਰ ਗੌਰਮਿੰਟ ਦੀ ਮੱਦਦ ਕੌਣ ਕਰ ਰਿਹਾ ਹੈ? ਇਸ ਦੀ ਮੱਦਦ ਇਜ਼ਰਾਈਲ ਕਰ ਰਿਹਾ ਹੈ। ਜਦੋਂ ਹੋਰ ਦੇਸ਼ਾਂ ਨੇ ਇਜ਼ਰਾਈਲ ਨੂੰ ਸਪਲਾਈ ਬੰਦ ਕਰਨ ਵਾਸਤੇ ਕਿਹਾ ਤਾਂ ਇਜ਼ਰਾਈਲ ਨੇ ਕਿਹਾ ‘ਸਾਨੂੰ ਅੱਤਵਾਦੀਆਂ ਦੇ ਸਿ਼ਕਾਰ ਲੋਕਾਂ ਦਾ ਪਤਾ ਹੈ’ ਮਤਲਬ ਕਿ ਜਿਹਨਾ ਨਹਿੱਥੇ ਬੇਕਸੂਰ ਬੱਚੇ ਬੁੱਢੇ ਤੇ ਔਰਤਾਂ ਨੂੰ ਮਾਰ ਰਹੇ ਹਨ ਉਹ ਅੱਤਵਾਦੀ ਹਨ? ਪਿਛਲੇ ਇੱਕ ਹਫਤੇ ਹੁਣ ਤੱਕ ਤਿੰਨ ਹਜ਼ਾਰ ਤੋਂ ਵੀ ਵੱਧ ਲੋਕ ਮਾਰੇ ਜਾ ਚੁੱਕੇ ਹਨ ਅਤੇ ਇਹਨਾ ਨੂੰ ਖਤਮ ਕਰਨ ਦਾ ਕੰਮ ਜਾਰੀ ਹੈ। ਇਹ ਪੜ੍ਹਕੇ ਅੱਗੇ ਦੱਸੋ ਤੇ ਕਿ ਦੇਖੋ ਬੁੱਧ ਧਰਮ ਵਾਲੇ ਦੇਸ਼ ਵਿੱਚ ਕੀ ਹੋ ਰਿਹਾ ਹੈ ਜਦੋਂ ਕਿ ਬੁੱਧ ਧਰਮ ਵਿੱਚ ਤਾਂ ਬੱਕਰੀ, ਕੁੱਕੜ ਤੇ ਹੋਰ ਜਾਨਵਰ ਨੂੰ ਮਾਰਨਾ ਮਨ੍ਹਾਂ ਹੈ ਅਤੇ ਬੋਧੀ ਸਿਰਫ ਸਬਜ਼ੀ ਖਾਂਦੇ ਹਨ ਮੀਟ ਨਹੀਂ ਜਾਨਵਰ ਤੇ ਦਯਾ ਅਤੇ ਬੰਦਿਆਂ ਤੇ ਜਿਉਂਦੇ ਸਾੜਨਾ ਕੀ ਇਹ ਬੁੱਧ ਧਰਮ ਹੈ? ਮੁਸਲਮਾਨ ਉੱਜੜ ਕੇ ਬਰਮਾ (ਮੀਆਂਮਾਰ) ਤੋਂ ਆ ਰਹੇ ਹਨ ਜੋ ਕਿ ਸਿਰ ਪੈਰ ਤੋਂ ਨੰਗੇ ਹਨ। ਕਈ ਭੈਣਾਂ ਕੋਲ ਨਵਜੰਮੇ ਬੱਚੇ ਹਨ ਜੋ ਕਿ ਭੁੱਖੇ ਤਿਹਾਏ ਰੋ ਰਹੇ ਹਨ ਕਿਉਂਕਿ ਬਾਡਰ ਪਾਰ ਕਰਕੇ ਦਸਾਂ ਦਿਨਾ ਵਿੱਚ ਕਿਨਾਰੇ ਲੱਗੇ ਕਿਉਂਕਿ ਬਾਡਰ ਦੇ ਆਸ ਪਾਸ ਕੋਈ ਵਸੋਂ ਨਹੀਂ ਜੰਗਲ ਹੀ ਜੰਗਲ ਹੈ। ਇਹਨਾ ਨੇ ਦਸਾਂ ਦਿਨਾ ਦਾ ਪੈਦਲ ਸਫਰ ਜੰਗਲ ਵਿੱਚੋਂ ਕੰਦ ਮੂਲ ਖਾ ਕੇ ਤਹਿ ਕੀਤਾ! ਭੁੱਖੇ ਰਹਿ ਰਹਿ ਕੇ ਮਾਂਵਾਂ ਦੀਆਂ ਛਾਤੀਆਂ ਵਿੱਚੋਂ ਦੁੱਧ ਸੁੱਕ ਗਿਆ ਹੈ ਬੱਚੇ ਭੁੱਖੇ ਵਿਲਕ ਰਹੇ ਹਨ। ਇਹਨਾ ਦੀ ਮੱਦਦ ਵਾਸਤੇ ਕੋਈ ਨਹੀਂ ਸੀ ਆ ਰਿਹਾ।   ਇਹਨਾ ਭੁੱਖਿਆ ਨੰਗਿਆ ਨੂੰ ਦੇਖਕੇ ‘ਖਾਲਸਾ ਏਡ’ ਹੀ ਅੱਗੇ ਆਇਆ ਤੇ ਖਾਲਸਾ ਏਡ ਨੇ ਲੰਗਰ ਲਾ ਦਿੱਤੇ ਜਿਸਦੀ ਦੁਨੀਆਂ ਵਿੱਚ ਚਰਚਾ ਹੈ। ਇਸ ਇਲਾਕੇ ਵਿੱਚ ਲੰਗ ਲਾਉਣਾ ਕੋਈ ਖੇਡ ਨਹੀਂ ਕਿਉਂਕਿ ਪਤਾ ਨਹੀਂ ਕਦੋਂ ਮੀਂਹ ਆ ਜਾਵੇ! ਦੂਜਾ ਮੱਛਰ ਦੀ ਭਰਮਾਰ ਤੇ ਤੁਰਦਿਆਂ ਤੁਰਦਿਆਂ ਜੋਕਾਂ ਲੱਗ ਜਾਦੀਆਂ ਹਨ ਜੋ ਕਿ ਮਿੰਟ ਵਿੱਚ ਖੂਨ ਚੂਸ ਕੇ ਤੋਰੀ ਜਿੱਡੀਆਂ ਹੋ ਜਾਂਦੀਆਂ ਹਨ! ਜੋਕਾਂ ਲਾਉਣ ਵਾਸਤੇ ਬੰਗਾਲੀ ਲੋਕਾਂ ਦੀ ਜੇਬ ਵਿੱਚ ਤੰਬਾਕੂ ਚੁਨਾ ਹੁੰਦਾ ਹੈ ਕਿਉਂਕਿ ਇਹ ਲੋਕ ਬਹੁਤ ਖਾਂਦੇ ਹਨ ਅਤੇ ਜੋਕ ਲੱਗਣ ਤੇ ਜੋਕ ਤੇ ਤੰਬਾਕੂ ਚੂਨਾ ਲਗਾ ਦਿੰਦੇ ਹਨ ਤੇ ਜੋਕ ਲਹਿ ਜਾਦੀ ਹੈ, ਆਪਣੇ ਲੋਕਾਂ ਦੀ ਜੇਬ ਵਿੱਚ ਨੂਣ ਹੁੰਦਾ ਹੇ ਤੇ ਨੂਣ ਲਾਉਣ ਨਾਲ ਜੋਕ ਲਹਿ ਜਾਦੀ ਹੈ! ਤਿੰਨ ਲੱਖ ਸਰਨਾਰਥੀ ਬੰਗਲਾ ਦੇਸ਼ ਵਿੱਚ ਪਹੁੰਚ ਚੁੱਕੇ ਹਨ ਤੇ ਹੋਰ ਆ ਰਹੇ ਹਨ। ਕਿਸ਼ਮਤ ਵਾਲੇ ਬਾਡਰ ਕਰਾਸ ਕਰ ਜਾਂਦੇ ਹਨ ਕਿਉਂਕਿ ਬਾਡਰ ਤੇ ਬਰੂਦੀ ਸਰੰਗਾਂ ਵਿਸ਼ਾਈਆਂ ਹਨ ਆਦਮੀ ਦੇ ਪੈਰ ਰੱਖਦੇ ਹੀ ਆਦਮੀ ਨੂੰ ਉਡਾ ਦਿੰਦੀਆਂ ਹਨ! ਇਸ ਕਰਕੇ ਬਾਡਰ ਪਾਰ ਕਰਨਾ ਵੀ ਕੋਈ ਖਾਲਾ ਜੀ ਦਾ ਵਾੜਾ ਨਹੀਂ। ਭਾਰਤ ਦੇ ਮੁਸਲਮਾਨ ਸਿਰਫ ਭਾਸ਼ਣ ਕਰ ਰਹੇ ਹਨ ਕਿ ਇਹਨਾ ਦੀ ਮੱਦਦ ਕਰੋ ਪਰ ਆਪ ਮੱਦਦ ਨਹੀਂ ਕਰ ਰਹੇ। ਚਾਲੀ ਹਜ਼ਾਰ ਮੁਸਲਮਾਨ ਭਾਰਤ ਵਿੱਚ ਵੜ ਗਏ ਹਨ ਅਤੇ ਹੋਰ ਘੁੱਸਪੈਠ ਦੀ ਕੋਸਿ਼ਸ਼ ਕਰ ਰਹੇ ਹਨ। ਭਾਰਤ ਉਹਨਾ ਨੂੰ ਰੱਖਕੇ ਖੁਸ਼ ਨਹੀਂ ਤੇ ਭਾਰਤੀ ਮੁਸਲਮਾਨ ਕੱਢਕੇ ਖੁਸ਼ ਨਹੀਂ। ਇਸ ਵਿੱਚ ਵੀ ਰਾਜਨੀਤੀ ਹੋ ਰਹੀ ਹੈ। ਜੇ ਭਾਰਤ ਇਹਨਾ ਮੁਸਲਮਾਨਾ ਨੂੰ ਨਾਗਰਿਕਤਾ ਦਿੰਦਾ ਹੈ ਤਾਂ ਡਰ ਹੈ ਕਿ ਇਹਨਾ ਨੇ ਵੋਟ ਮੁਸਲਮਾਨਾ ਨੂੰ ਹੀ ਪਾਉਣੀ ਹੈ ਇਸ ਵਾਸਤੇ ਰੱਖਣਾ ਠੀਕ ਨਹੀਂ। ਆਖਰ ਵਿੱਚ ਲਿਖਾਂਗਾ 1984 ਵਿੱਚ ਔਰਤ ਪ੍ਰਧਾਂਨ ਸੀ ਸਿੱਖਾਂ ਦਾ ਕਤਲੇਆਮ ਹੋਇ
ਆ ਹੁਣ ਮੀਆਮਾਰ ਵਿੱਚ ਔਰਤ ਪ੍ਰਧਾਂਨ ਹੈ ਮੁਸਲਮਾਨਾ ਦਾ ਕਤਲੇਆਮ ਹੋ ਰਿਹਾ ਰੱਬ ਖੈਰ ਕਰੇ! ਕਈ ਲੋਕ ਆਏ ਸੀ ਇੱਥੇ ਸ਼ਾਂਤੀ ਨਾਲ ਰਹਿਣ ਪਰ ਕਿਸ਼ਮਤ ਹਾਰ ਦੇ ਗਈ ਇਸੇ  ਕਰਕੇ ਅਖਾਣ ਹੈ “ਨਾ ਜਾਹ  ਬਰਮਾ ਨੂੰ ਲੇਖ ਜਾਣਗੇ ਨਾਲੇ” 

ਬਲਦੇਵ ਸਿੰਘ ਬੁੱਧ ਸਿੰਘ ਵਾਲਾ, ਹਾਂਗ ਕਾਂਗ    ਫੂਨ 852 61147411