‘ਮਿਲਖਾ ਸਿੰਘ’ ਤੋਂ ਬਾਅਦ ‘ਅਨਸ’ ਨੇ ਰਚਿਆ ਇਤਿਹਾਸ

0
225

ਗੋਲਡ ਕੋਸਟ— ਭਾਰਤ ਦਾ ਤੇਜਿੰਦਰ ਸਿੰਘ ਸ਼ਾਟਪੁੱਟ ਪ੍ਰਤੀਯੋਗਿਤਾ ‘ਚ ਸੋਮਵਾਰ 8ਵੇਂ ਸਥਾਨ ‘ਤੇ ਰਿਹਾ, ਜਦਕਿ ਮੁਹੰਮਦ ਅਨਸ ਯਾਹੀਆ ਨੇ ਪੁਰਸ਼ 400 ਮੀਟਰ ਤੇ ਤੇਜਸਵਿਨ ਸ਼ੰਕਰ ਨੇ ਹਾਈ ਜੰਪ ਪ੍ਰਤੀਯੋਗਿਤਾ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ। ਅਨਸ ਉੱਡਣਾ ਸਿੱਖ ਮਿਲਖਾ ਸਿੰਘ ਤੋਂ ਬਾਅਦ 400 ਮੀਟਰ ਦੇ ਫਾਈਨਲ ‘ਚ ਪਹੁੰਚਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਰਾਸ਼ਟਰੀ ਰਿਕਾਰਡਧਾਰੀ ਅਨਸ ਨੇ 45.44 ਸੈਕੰਡ ਦਾ ਸਮਾਂ ਲੈ ਕੇ ਆਪਣੀ ਸੈਮੀਫਾਈਨਲ ਹੀਟ ਜਿੱਤੀ। ਹਾਲਾਂਕਿ ਉਹ 45.32 (ਦਿੱਲੀ, 2017) ਦੇ ਆਪਣੇ ਰਾਸ਼ਟਰੀ ਰਿਕਾਰਡ ਤੋਂ ਹੌਲੀ ਰਿਹਾ।    

ਮਿਲਖਾ ਸਿੰਘ ਨੇ 1958 ਵਿੱਚ ਮੈਲਬਰਨ ਵਿੱਚ ਹੋਈਆਂ ਕਾਮਨਵੈਲਥ ਗੇਮਜ਼ ਵਿੱਚ 46.6 ਸੈਕੰਡਜ਼ ਵਿੱਚ 400 ਮੀਟਰ ਦੀ ਦੌੜ ਖ਼ਤਮ ਕਰਦਿਆਂ ਹੋਇਆਂ ਗੋਲਡ ਮੈਡਲ ਜਿੱਤਿਆ ਸੀ। ਉਸ ਸਮੇਂ ਇਸ ਦੌੜ ਨੂੰ 440 ਗਜ਼ ਦੀ ਰੇਸ ਕਿਹਾ ਜਾਂਦਾ ਸੀ। ਮਿਲਖਾ ਸਿੰਘ ਤੋਂ ਬਾਅਦ ਹੁਣ ਤਕ ਸਿਰਫ ਇੱਕ ਭਾਰਤੀ ਅਥਲੀਟ ਨੇ ਹੀ ਸੋਨ ਤਗ਼ਮਾ ਜਿੱਤਿਆ ਹੈ। 2014 ਵਿੱਚ ਵਿਕਾਸ ਗੌੜਾ ਨੇ ਡਿਸਕਸ ਥ੍ਰੋਅ ਵਿੱਚ ਦੇਸ਼ ਲਈ ਸੋਨ ਤਗ਼ਮਾ ਜਿੱਤਿਆ ਹੈ। ਮੁਹੰਮਦ ਅਨਾਸ ਯਾਹੀਆ ਦੀ 400 ਮੀਟਰ ਦੌੜ ਦੇ ਫਾਈਨਲ ਵਿੱਚ ਦਾਖ਼ਲੇ ਨੇ ਭਾਰਤ ਲਈ ਇੱਕ ਹੋਰ ਗੋਲਡ ਮੈਡਲ ਦੀ ਆਸ ਜਗਾ ਦਿੱਤੀ ਹੈ।