ਸਾਲਾਨਾ ਗੁਰੂ ਨਾਨਕ ਹਾਕੀ ਟੂਰਨਾਮੈਂਟ 5 ਦਸੰਬਰ ਨੂੰ

0
479

ਹਾਂਗਕਾਂਗ (ਪੰਜਾਬੀ ਚੇਤਨਾ): ਖ਼ਾਲਸਾ ਦੀਵਾਨ ਹਾਂਗਕਾਂਗ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਹਾਕੀ ਟੂਰਨਾਮੈਂਟ ਇਸ ਸਾਲ 5 ਦਿਸੰਬਰ ਨੂੰ ਹੋ ਰਿਹਾ ਹੈ। ਸਵੇਰ 9 ਵਜੇ ਤੋਂ ਸ਼ਾਮ 5.30 ਵਜੇ ਤੱਕ ਹੋਣ ਵਾਲਾ ਇਹ ਟੂਰਨਾਮੈਂਟ ਇਸ ਵਾਰ ਕਿੰਗਜ਼ ਪਾਰਕ ਦੇ ਗਰਾਊਡਾਂ ਵਿੱਚ ਹੋਵੇਗਾ। ਇਸ ਟੂਰਨਾਂਮੈਂਟ ਵਿੱਚ ਹਾਂਗਕਾਂਗ ਦੇ ਲਗਭਗ ਸਾਰੇ ਹੀ ਹਾਕੀ ਕਲੱਬ ਹਿੱਸਾ ਲੈਣਗੇ।
ਇਸ ਵਿੱਚ ਕੱਪ ਅਤੇ ਪਲੇਟ ਲਈ ਮੁਕਾਬਲੇ ਹੋਣਗੇ। ਇਸ ਲਈ ਹਾਕੀ ਦੇਖਣ ਵਾਲਿਆਂ ਲਈ ਬਹੁਤ ਵਧੀਆ ਮੌਕਾ ਹੋਵੇਗਾ। ਇਸ ਖੇਡ ਮੇਲੇ ਵਿਚ ਜਿੱਥੇ ਹਾਂਗਕਾਂਗ ਹਾਕੀ ਐਸੋਸੀਏਸ਼ਨ ਦਾ ਅਹਿਮ ਯੋਗਦਾਨ ਹੁੰਦਾ ਹੈ ਉੱਥੇ ਹੀ ਪੰਜਾਬੀ ਖੇਡ ਕਲੱਬਾਂ ਵੀ ਬਹੁਤ ਮੱਦਦ ਕਰਦੀਆਂ ਹਨ। ਜੇਤੂਆਂ ਨੂੰ ਵਿਸੇਸ਼ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਹਰ ਇੱਕ ਨੂੰ ਹੁੰਮ-ਹੁਮਾ ਕੇ ਪੁੱਜਣ ਦੀ ਬੇਨਤੀ ਕੀਤੀ ਜਾਂਦੀ ਹੈ।