ਮਾਸਟਰਾਂ ਦੀ ਹਾਜ਼ਰੀ ਲਈ ”ਬਾਇਓਮੈਟਿ੍ਕ ਮਸ਼ੀਨ” ਲੱਗੇਗੀ

0
692

ਚੰਡੀਗੜ੍ਹ: ਪੰਜਾਬ ਸਰਕਾਰ ਹਾਜ਼ਰੀ ਲਈ ਰਜਿਸਟਰ ਦੀ ਪ੍ਰਥਾ ਖਤਮ ਕਰਕੇ ਇੱਕ ਅਪਰੈਲ ਤੋਂ ਸੂਬੇ ਦੇ ਸਮੂਹ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਹਾਜ਼ਰੀ ”ਬਾਇਓਮੈਟਿ੍ਕ ਮਸ਼ੀਨ” ਰਾਹੀਂ ਕਰਨ ਜਾ ਰਹੀ ਹੈ। ਅਧਿਆਪਕਾਂ ਵੱਲੋਂ ਛੁੱਟੀ ਕਰਨ ਤੋਂ ਪਹਿਲਾਂ ”ਬਾਇਓਮੈਟਿ੍ਕ ਮਸ਼ੀਨ” ‘ਚ ਵੇਰਵਾ ਦਰਜ ਕਰਨਾ ਲਾਜ਼ਮੀ ਹੋਵੇਗਾ।

ਇਸ ਪ੍ਰਣਾਲੀ ਤਹਿਤ ਹਰ ਅਧਿਆਪਕ ਦੀ ਹਾਜ਼ਰੀ ਦਾ ਵੇਰਵਾ ਰੋਜ਼ਾਨਾ ਸਿੱਖਿਆ ਮਹਿਕਮੇ ਦੇ ਮੁੱਖ ਦਫ਼ਤਰ ਪਹੁੰਚਿਆ ਕਰੇਗਾ। ਸਿੱਖਿਆ ਮੰਤਰੀ ਅਰੁਨਾ ਚੌਧਰੀ ਤੇ ਪੰਜਾਬ ਦੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਪੰਜਾਬ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸਨੂੰ ਲਾਗੂ ਕਰਨ ਬਾਰੇ ਦੱਸਿਆ।