ਰਾਮ ਰਹੀਮ ਦੀ ਜਿੰਦਗੀ ਤੇ ਫਿਲਮ, ਰਾਖੀ ਸਾਵਤ ਬਣੂ ਹਨੀ

0
766

ਸਰਸੇ ਵਾਲੇ ਡੇਰਾ ਸੱਚਾ ਸੌਦਾ ਦਾ ਮੁੱਖੀ ਪਿਛਲੇ ਇੱਕ ਮਹੀਨੇ ਤੋ ਚਰਚਾ ਵਿੱਚ ਹੈ, ਕਾਰਨ ਹੈ ਉਸ ਨੂੰ ਬਲਾਤਕਾਰ ਦੇ ਦੋਸ ਵਿਚ ਹੋਈ 20 ਸਾਲਾ ਕੈਦ। ਲਗਦਾ ਹੈ ਉਸ ਦੀ ਚਰਚਾ ਹੁਣ ਫਿਲਮ ਰਾਹੀ ਵੀ ਹੋਣ ਵਾਲੀ ਹੈ। ਮੁਬੰਈ ਤੋ ਆ ਰਹੀਆਂ ਖਬਰਾਂ ਅਨੁਸਾਰ ਰਾਮ ਰਹੀਮ ਦੀ ਜਿੰਦਗੀ ਤੇ ਫਿਲਮ ਬਣਾਈ ਜਾ ਰਹੀ ਹੈ। ਇਸ ਤੋ ਵੱਧ ਚਰਚਾ ਇਸ ਗੱਲ ਦੀ ਹੈ ਕਿ ਇਸ ਫਿਲਮ ਵਿਚ ਰਾਮ ਰਹੀਮ ਦੀ ਮੂੰਹ ਬੋਲੀ ਧੀ ਦਾ ਰੋਲ ‘ਰਾਖੀ ਸਾਵਤ’ ਕਰੇਗੀ। ਇਸ ਵਿਚ ਰਾਮ ਰਹੀਮ ਦੇ ਰੋਲ ਲਈ ਦਮਦਾਰ ਅਦਾਕਾਰ ‘ਰਜ਼ਾ ਮਰਾਦ’ ਦਾ ਨਾਮ ਸਾਹਮਣੇ ਆਇਆ ਹੈ। ਇਹ ਵੀ ਪਤਾ ਲਗਾ ਹੈ ਕਿ ਫਿਲਮ ਦੀ ਸੂਟਿਗ ਜਲਦ ਦਿੱਲੀ ਵਿਚ ਸੁਰੂ ਹੋ ਰਹੀ ਹੈ। ਇਸ ਫਿਲਮ ਵਿਚ ਰਾਮ ਰਹੀਮ ਦਾ ਰੋਲ ਇਕ ਖਲਨਾਇਕ ਵਾਲਾ ਹੈ ਜਿਸ ਵਿਚ ਉਸ ਦੇ ਰਾਕ ਸਟਾਰ ਤੋ ਜੇਲ ਤਕ ਦੇ ਸਫਰ ਨੂੰ ਪਰਦੇ ਤੇ ਉਤਾਰਿਆ ਜਾਵੇਗਾ। ਫਿਲਮ ਦਾ ਨਾਮ ਹੈ ‘ਅਬ ਹੋਗਾ ਇਨਸਾਫ’।