ਕਿਸ ਕਾਰਨ ਨਹੀਂ ਮਿਲੀ ਕੁਮਾਰ ਵਿਸ਼ਵਾਸ ਨੂੰ ਰਾਜ ਸਭਾ ਦੀ ਸੀਟ?

0
571

ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਵੱਲੋਂ ਰਾਜ ਸਭਾ ਲਈ ਤਿੰਨ ਮੈਂਬਰ ਸੀਨੀਅਰ ਆਗੂ ਸੰਜੇ ਸਿੰਘ, ਨਰਾਇਣ ਦਾਸ ਗੁਪਤਾ ਤੇ ਸੁਸ਼ੀਲ ਗੁਪਤਾ ਦੇ ਨਾਵਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਤੇ ਕੁਮਾਰ ਵਿਸ਼ਵਾਸ ਸਣੇ ਕਈ ਹੋਰ ਪਰੇ ਧੱਕ ਦਿੱਤੇ ਗਏ। ਇਸ ਫੈਸਲੇ ਉੱਤੇ ਕੁਮਾਰ ਵਿਸ਼ਵਾਸ਼ ਨੇ ਰੋਸ ਜਾਹਰ ਕੀਤਾ ਹੈ।

ਕੁਮਾਰ ਵਿਸ਼ਵਾਸ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸਰਜੀਕਲ ਸਟਰਾਈਕ, ਟਿਕਟ ਵੰਡ ਵਿੱਚ ਗੜਬੜੀ ਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਰਗੇ ਮੁੱਦਿਆਂ ਉੱਤੇ ਸੱਚ ਬੋਲਣ ਦੀ ਸਜ਼ਾ ਮਿਲੀ ਹੈ।

ਕੇਜਰੀਵਾਲ ਉੱਤੇ ਵਿਅੰਗ ਕੱਸਦੇ ਹੋਏ ਉਨ੍ਹਾਂ ਨੇ ਸੁਸ਼ੀਲ ਗੁਪਤਾ ਅਤੇ ਐਨ ਡੀ ਗੁਪਤਾ ਨੂੰ ‘ਅੰਦੋਲਨਕਾਰੀਆਂ ਦੀ ਆਵਾਜ਼ ਤੇ ਮਹਾਨ ਕ੍ਰਾਂਤੀਕਾਰੀ’ ਕਹਿ ਕੇ ਚਿੜਾਇਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨਾਲ ਸਹਿਮਤ ਹੋ ਕੇ ਪਾਰਟੀ ਵਿੱਚ ਜ਼ਿੰਦਾ ਰਹਿਣਾ ਸੰਭਵ ਨਹੀਂ।