ਬਲਜਿੰਦਰ ਸਿੰਘ ਪੱਟੀ ਦੀ ਫਾਇਰ ਡਿਪਾਰਟਮੈਂਟ ਹਾਂਗਕਾਂਗ ਕਮੇਟੀ ‘ਚ ਨਿਯੁਕਤੀ

0
814

ਹਾਂਗਕਾਂਗ (ਜੰਗ ਬਹਾਦਰ ਸਿੰਘ)-ਫਾਇਰ ਸਰਵਿਸਿਜ਼ ਡਿਪਾਰਟਮੈਂਟ ਹਾਂਗਕਾਂਗ ਵਲੋਂ ਪੰਜਾਬੀ ਨੌਜਵਾਨ ਬਲਜਿੰਦਰ ਸਿੰਘ ਪੱਟੀ ਦੀਆਂ ਸਮਾਜ ਸੇਵੀ ਗਤੀਵਿਧੀਆਂ ਤੋਂ ਪ੍ਰਭਾਵਿਤ ਹੋ ਕੇ ਫਾਇਰ ਸਰਵਿਸਿਜ਼ ਡਿਪਾਰਟਮੈਂਟ ਕਮੇਟੀ ਵਿਚ ਉਨ੍ਹਾਂ ਨੂੰ ਨਿਯੁਕਤ ਕੀਤਾ ਗਿਆ | ਇਸ ਨਿਯੁਕਤੀ ਮੌਕੇ ਅਸਿਸਟੈਂਟ ਡਾਇਰੈਕਟਰ ਆਫ਼ ਫਾਇਰ ਡਿਪਾਰਟਮੈਂਟ ਡਾਕਟਰ ਲੋ ਸਿਊ ਹਾਂਗ ਅਤੇ ਡਿਪਟੀ ਚੀਫ਼ ਫਾਇਰ ਅਫ਼ਸਰ ਕੌਲੂਨ ਕਮਾਂਡਰ ਯਾਓ ਚੀ ਉਨ ਸਮੇਤ ਫਾਇਰ ਸਰਵਿਸਿਜ਼ ਡਿਪਾਰਟਮੈਂਟ ਦੇ ਉੱਚ ਅਧਿਕਾਰੀ ਮੌਜੂਦ ਸਨ | ਬਲਜਿੰਦਰ ਸਿੰਘ ਪੱਟੀ ਨੇ ਫਾਇਰ ਡਿਪਾਰਟਮੈਂਟ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਂਦਿਆਂ ਫਾਇਰ ਡਿਪਾਰਟਮੈਂਟ ਅਤੇ ਹਾਂਗਕਾਂਗ ਵਸਦੇ ਘੱਟ ਗਿਣਤੀ ਭਾਈਚਾਰਿਆਂ ਵਿਚ ਕੜੀ ਦਾ ਕੰਮ ਕਰਨਗੇ | ਉਨ੍ਹਾਂ ਵਲੋਂ ਘੱਟ ਗਿਣਤੀ ਭਾਈਚਾਰੇ ਦੇ ਜੋ ਨੌਜਵਾਨ ਚੀਨੀ ਬੋਲ ਤਾਂ ਲੈਂਦੇ ਹਨ ਪਰ ਲਿਖ ਨਹੀਂ ਸਕਦੇ ਲਈ ਫਾਇਰ ਡਿਪਾਰਟਮੈਂਟ ਵਿਚ ਨੌਕਰੀਆਂ ਦਿਵਾਉਣ ਲਈ ਅਪੀਲ ਪਾਈ ਗਈ ਹੈ | ਜਿਸ ਦੇ ਜਲਦੀ ਹੱਲ ਲਈ ਉਹ ਆਸਵੰਦ ਹਨ |