ਭਾਰਤੀ ਬੱਚੀਆਂ ਦੇ ਹੱਕ ਚ’ ਰੋਸ ਮੁਜ਼ਾਹਰਾ ਐਤਵਾਰ ਨੂੰ

1
399

ਹਾਂਗਕਾਂਗ (ਪੰਜਾਬੀ ਚੇਤਨਾ ਬਿਉਰੋ) : ਭਾਰਤ ਵਿਚ ਬੱਚੀਆਂ ਨਾਲ ਹੋਰ ਰਹੇ ਦੁਰਵਿਹਾਰ ਦੇ ਸਬੰਧ ਵਿਚ ਪੂਰੀ ਦੁਨੀਆਂ ਭਰ ਵਿਚ ਰੋਸ ਵਿਖਾਵੇ ਹੋਰ ਰਹੇ ਹਨ। ਇਸ ਤਰਾ ਹੀ ਹਾਂਗਕਾਂਗ ਵਿੱਚ ਰਹਿਦੇ ਭਾਰਤੀ ਭਾਈਚਾਰੇ ਵੱਲੋਂ ਵੀ ਮਾਸੂਮਾਂ ਦੇ ਹੱਕ ਵਿਚ ਹਾਅ ਦਾ ਨਾਹਰਾ ਮਾਰਨ ਅਤੇ ਭਾਰਤ ਸਰਕਾਰ ਨੂੰ ਯਾਦਪੱਤਰ ਦੇਣ ਲਈ ਇਕ ਇਕੱਤਰਤਾ ਹੋ ਰਹੀ ਹੈ। ਇਸੇ ਐਤਵਾਰ 22 ਐਪ੍ਰਲ ਨੂੰ ਹੋਣ ਵਾਲ਼ਾ ਇਹ ਇਕੱਠ ਭਾਰਤੀ ਕੋਸਲੇਟ ਦੇ ਨੇੜੈ ਸਥਿਤ ਐਡਮੈਰਟੀ ਪਾਰਕ ਵਿਚ ਸ਼ਾਮ 4 ਤੋ 5 ਵਜੇ ਦੌਰਾਨ ਹੋ ਰਿਹਾ ਹੈ। ਇਸ ਵਿਚ ਲੋਕਾਂ ਨੂੰ ਵੱਧ ਤੋਂ ਗਿਣਤੀ ਵਿਚ ਆਉਣ ਦਾ ਸੱਦਾ ਦਿਤਾ ਗਿਆ ਹੈ। ਇਹ ਕਿਸੇ ਪਾਰਟੀ ਵਿਸੇਸ ਜਾਂ ਕਿਸੇ ਖਾਸ ਗਰੁਪ ਵੱਲੋ ਨਹੀਂ ਸਗੋ ਕੁਝ ਜਾਗਰੂਕ ਲੋਕਾਂ ਵੱਲੋਂ ਦਿਤਾ ਗਿਆ ਸੱਦਾ ਹੈ।

 

1 COMMENT

  1. India need to focus on education and religious education , also for girls and boys too need to train as marshal art, gatka so everyone can help if situation comes

    Thanks

Comments are closed.