ਪੀਐਨਬੀ ਵੱਲੋਂ ਹਾਂਗ ਕਾਂਗ ਦੀ ਅਦਾਲਤ ਤੱਕ ਪਹੁੰਚ

0
445

ਨਵੀਂ ਦਿੱਲੀ: ਹੀਰਾ ਵਪਾਰੀ ਨੀਰਵ ਮੋਦੀ ਵੱਲੋਂ ਪੀਐਨਬੀ ਨਾਲ ਕੀਤੇ 13 ਹਜ਼ਾਰ ਕਰੋੜ ਰੁਪਏ ਦੇ ਘੁਟਾਲੇ ਨੂੰ ਲੈ ਕੇ ਪੀਐਨਬੀ ਨੇ ਹਾਂਗ-ਕਾਂਗ ਦੀ ਅਦਾਲਤ ਤਕ ਪਹੁੰਚ ਕੀਤੀ ਹੈ। ਬੈਂਕ ਨੇ ਨੀਰਵ ਮੋਦੀ ਤੋਂ ਉਗਰਾਹੀ ਨੂੰ ਲੈ ਕੇ ਉਨ੍ਹਾਂ ਹੋਰਨਾਂ ਦੇਸ਼ਾਂ ਦੀਆਂ ਅਦਾਲਤਾਂ ਨਾਲ ਵੀ ਸੰਪਰਕ ਸਾਧਣ ਦਾ ਫੈਸਲਾ ਕੀਤਾ ਹੈ ਜਿਥੇ ਨੀਰਵ ਮੋਦੀ ਦੀਆਂ ਜਾਇਦਾਦਾਂ ਹਨ। ਇਸ ਸਬੰਧੀ ਪੀਐਨਬੀ ਨੇ ਹੁਣੇ ਹੁਣੇ ਕੁਝ ਵਕੀਲਾਂ ਦਾ ਇੰਤਜ਼ਾਮ ਵੀ ਕੀਤਾ ਹੈ ਤਾਂ ਜੋ ਦੇਸ਼ ਵਿਦੇਸ਼ ਵਿੱਚ ਇਸ ਹੀਰਾ ਕਾਰੋਬਾਰੀ ਵਿਰੁੱਧ ਸ਼ਿਕੰਜਾ ਕੱਸਿਆ ਜਾ ਸਕੇ।