ਚੀਨੀ ਫੌਜ ਦੇ ਜਹਾਜ਼ ਨੂੰ ਹਾਦਸਾ, 12 ਮੌਤਾਂ

0
195

ਹਾਂਗਕਾਂਗ:ਚੀਨ ਦੇ ਇਕ ਫੌਜੀ ਜਹਾਜ਼ ਦੇ ਇਸ ਹਫਤੇ ਦੀ ਸ਼ੁਰੂਆਤ ‘ਤ ਇਕ ਸਿਖਲਾਈ ਅਭਿਆਸ ਦੌਰਾਨ ਦੁਰਘਟਨਾਗ੍ਰਸਤ ਹੋਣ ਨਾਲ ਚਾਲਕ ਦਲ ਸਮੇਤ ਘੱਟੋਂ ਘੱਟ 12 ਮੈਂਬਰਾਂ ਦੇ ਮੌਤ ਹੋ ਗਈ।
ਇਕ ਮੀਡੀਆ ਰਿਪੋਰਟ ‘ਚ ਅੱਜ ਇਹ ਜਾਣਕਾਰੀ ਦਿੱਤੀ ਗਈ ਹੈ। ਪੀਪੁਲਸ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਹਵਾਈ ਫੌਜ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਦੱਖਣੀ ਸੂਬੇ ‘ਚ ਸੋਮਵਾਰ ਨੂੰ ਇਕ ਸਿਖਲਾਈ ਅਭਿਆਨ ਦੌਰਾਨ ਇਕ ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ।
ਹਾਂਗਕਾਂਗ ਦੇ ਅਗਰੇਜੀ ਅਖਬਾਰ ਸਾਉਥ ਚਾਇਨਾ ਮੋਲਨੰਗ ਪੋਸਟ ਨੇ ਚੀਨੀ ਹਵਾਈ ਫੌਜ ਦੇ ਹਵਾਲੇ ਤੋਂ ਅੱਜ ਆਪਣੀ ਰਿਪੋਰਟ ‘ਚ ਦੱਸਿਆ ਕਿ ਹਾਦਸੇ ‘ਚ ਚਾਲਕ ਦਲ ਦੇ ਘੱਟੋਂ ਘੱਟ 12 ਮੈਂਬਰਾਂ ਦੀ ਮੌਤ ਹੋ ਗਈ।