ਪੰਥ ਵਿਚੋ ਛੇਕਣ ਵਿਰੱਧ ਹਾਈਕੋਰਟ ਪੁੱਜੇ ਡਾ. ਦਿਲਗੀਰ

0
258

ਚੰਡੀਗੜ੍ਹ – ਸ੍ਰੀ ਅਕਾਲ ਤਖ਼ਤ ਦੇ ਸਿੰਘ ਸਾਹਿਬਾਨਾਂ ਵਲੋਂ ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੂੰ ਪੰਥ ‘ਚੋਂ ਛੇਕਣ ਦੇ ਫ਼ੈਸਲੇ ਨੂੰ ਹਾਈਕੋਰਟ ਵਿਚ ਚੁਣੌਤੀ ਦਿੱਤੀ ਗਈ ਹੈ | ਡਾ. ਦਿਲਗੀਰ ਨੇ ਪਟੀਸ਼ਨ ਦਾਖ਼ਲ ਕਰਕੇ ਕਿਹਾ ਹੈ ਕਿ ਪੰਥ ‘ਚੋਂ ਹੈ ਛੇਕਣ ਦਾ ਫ਼ੈਸਲਾ ਦੇਣ ਵਾਲੇ ਪੰਜ ਸਿੰਘ ਸਾਹਿਬਾਨਾਂ ‘ਚੋਂ ਚਾਰ ਸਿੰਘ ਸਾਹਿਬਾਨਾਂ ਨੂੰ ਅਜਿਹਾ ਫ਼ੈਸਲਾ ਸੁਣਾਉਣ ਦਾ ਕੋਈ ਹੱਕ ਨਹੀਂ ਹੈ, ਉਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹਨ ਅਤੇ ਸ਼੍ਰੋਮਣੀ ਕਮੇਟੀ ਵਲੋਂ ਬਣਾਈ ਮੈਨੇਜਮੈਂਟ ਸਕੀਮ ਇਨ੍ਹਾਂ ਚਾਰ ਜਥੇਦਾਰਾਂ ਨੂੰ ਕੋਈ ਫ਼ੈਸਲਾ ਸੁਣਾਉਣ ਦੇ ਅਖ਼ਤਿਆਰ ਨਹੀਂ ਦਿੰਦੀ | ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਸਿੰਘ ਸਾਹਿਬਾਨਾਂ ਦੀ ਡਿਊਟੀ ਤਖ਼ਤ ਦਾ ਪ੍ਰਬੰਧ ਸਿੱਖ ਸਿਧਾਂਤਾਂ ਮੁਤਾਬਕ ਚਲਾਉਣ ਨੂੰ ਯਕੀਨੀ ਬਣਾਉਣਾ ਹੈ ਨਾ ਕਿ ਮੀਟਿੰਗਾਂ ਕਰਕੇ ਫ਼ੈਸਲੇ ਲੈਣਾ ਹੈ | ਹਾਈਕੋਰਟ ਨੇ ਪਟੀਸ਼ਨ ਦੀ ਸੁਣਵਾਈ 13 ਨਵੰਬਰ ‘ਤੇ ਪਾ ਦਿੱਤੀ ਹੈ |