ਪੰਜਾਬ ਲਈ ਸਿੱਧੀ ਉਡਾਣ

0
1996

ਹਾਂਗਕਾਂਗ : ਹਾਂਗਕਾਂਗ ਦੇ ਪੰਜਾਬੀਓ, ਅਸੀ ਹਮੇਸਾਂ ਆਪਣੀ ਜੰਮਣ ਭੂਮੀ ਗੇੜੇ ਮਾਰਦੇ ਆ, ਬਹੁਤੇ ਤਾਂ ਹਰ ਸਾਲ ਹੀ ਪੰਜਾਬ ਜਾਦੇ ਹਨ। ਸਾਨੂੰ ਪੰਜਾਬ ਜਾਣ ਸਮੇ ਹਾਂਗਕਾਂਗ ਤੋ ਦਿੱਲੀ ਰਾਹੀ ਜਾਣਾ ਪੈਦਾ ਹੈ। ਜਿਥੇ ਹਾਂਗਕਾਂਗ ਤੋ ਦਿੱਲੀ ਤੱਕ ਦੇ ਹਵਾਈ ਸਫਰ ਨੂੰ 5 ਕੁ ਘੰਟੇ ਲਗਦੇ ਹਨ ਪਰ ਅੱਗੋ ਪੰਜਾਬ ਪਹੁੰਚਣ ਲਈ 8-10 ਘੰਟੇ ਲੱਗ ਜਾਦੇ ਹਨ। ਇਸ ਤੋ ਇਲਾਵਾ ਦਿੱਲੀ ਅਤੇ ਹਰਿਆਣਾ ਵਿਚ ਹੁੰਦੀ ਖੰਜਲ ਖੁਆਰੀ ਦਾ ਵੀ ਸਭ ਨੂੰ ਪਤਾ ਹੈ। ਪੰਜਾਬ ਵਿਚ 2 ਅੰਤਰਰਾਸ਼ਟਰੀ ਹਵਾਏ ਅੱਡੇ ਹੋਣ ਦੇ ਬਾਵਜੂਦ ਵੀ ਹਾਂਕਗਾਂਗ ਤੋ ਕੋਈ ਸਿੱਧੀ ਉਡਾਨ ਨਹੀਂ ਜਾਂਦੀ, ਜਦ ਕਿ ਬਹੁਤ ਵੱਡੀ ਗਿਣਤੀ ਵਿੱਚ ਮੁਸਾਫਰ ਪੰਜਾਬੀ ਹੁੰਦੇ ਹਨ। ਹੁਣ ਜਦ ਕਿ ਸ੍ਰੀ ਅਮ੍ਰਿਤਸਰ ਸਾਹਿਬ ਦੇ ਹਵਾਈ ਅੱਡੇ ਤੋ ਨਵੀਆਂ ਉਡਾਣਾ ਸੁਰੂ ਹੋ ਰਹੀਆਂ ਹਨ ਤਾਂ ਸਾਨੂੰ ਵੀ ਉਪਰਾਲਾ ਕਰਨਾ ਚਾਹੀਦਾ ਹੈ ਕਿ ਹਾਂਗਕਾਂਗ ਦੇ ਪੰਜਾਬੀ ਵੀ ਸਿੱਧੇ ਆਪਣੀ ਜਮਨ ਭੂਮੀ ਤੇ ਉਤਰਨ। ਚੰਗੀਗੜ੍ਹ ਦੇ ਹਵਾਈ ਅੱਡੇ ਤੋਂ ਵੀ ਉਡਾਣਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ ਪਰ ਉਥੇ ਅਜੇ ਬਹੁਤ ਕੁਝ ਕਰਨਾ ਬਾਕੀ ਹੈ। ਇਸ ਸਬੰਧੀ ਕੀ ਉਪਰਾਲਾ ਕਰਨਾ ਚਾਹੀਦਾ ਹੈ” ? ਧੰਨਵਾਦ