ਵਾਨਚਈ ਵਿੱਚ ਇੱਕ ਹੋਰ ਬੰਬ ਮਿਲਿਆ

0
228

ਹਾਂਗਕਾਂਗ (ਪਚਬ): ਵਾਨਚਾਈ ਵਿਚ ਬਣ ਰਹੀ ਐਮ ਟੀ ਆਰ ਲਾਈਨ ਵਾਲੀ ਥਾਂ ਤੋ ਵਿਸਵ ਯੁੱਧ ਸਮੇ ਦੇ ਬੰਬ ਮਿਲਣੇ ਅਜੇ ਵੀ ਜਾਰੀ ਹਨ। ਇਕੋ ਥਾਂ ਤੋ ਮਿਲਣ ਵਾਲਾ ਤੀਜੇ ਬੰਬ ਬਾਰੇ ਕੱਲ ਬਾਅਦ ਦੁਪਿਹਰ ਪਤਾ ਲੱਗਾ। ਇਸ ਤੋ ਤਰੰਤ ਬਾਅਦ ਬੰਬ ਨਕਾਰਾ ਕਰਨ ਵਾਲੇ ਦਸਤੇ ਨੂੰ ਸੱਦਿਆ ਗਿਆ। ਉਨਾਂ ਕੱਲ ਸ਼ਾਮ ਤਪ ਹੀ ਇਸ ਬੰਬ ਨੂੰ ਨਕਾਰਾ ਕਰਨ ਦਾ ਕੰਮ ਸੁਰੂ ਕਰ ਦਿਤਾ ਜੋ ਅੱਜ ਸਵੇਰ ਤੱਕ ਵੀ ਜਾਰੀ ਸੀ। ਇਸ ਕਾਰਨ ਇਲਾਕੇ ਵਿਚ ਸਥਿਤ ਬਹੁਤ ਸਾਰੇ ਦਫਤਰ,ਘਰ ਤੇ ਹੋਟਲ ਖਾਲੀ ਕਰਵਾ ਲਏ ਗਏ। ਕਈ ਸੜਕਾਂ ਦੇ ਬੰਦ ਹੋਣ ਕਾਰਨ ਟਰੈਫਿਕ ਦੀ ਸਮਸਿਆ ਬਣੀ ਹੋਈ ਹੈ।ਮੰਨਿਆ ਜਾ ਰਿਹਾ ਹੈ ਕਿ ਇਸ ਬੰਬ 1941-1945 ਦੌਰਾਨ ਅਮਰੀਕੀ ਫੋਜ ਨੇ ਜਪਾਨੀ ਫੌਜ਼ਾ ਤੇ ਸੁਟੇ ਸਨ। ਯਾਦ ਰਹੇ ਇਸ ਥਾਂ ਤੋ ਪਹਿਲਾ ਵੀ 2 ਬੰਬ ਮਿਲੇ ਸਨ।