‘ਪਦਮਾਵਤ’ ਨੂੰ ਪਾਕਿਸਤਾਨ ‘ਚ ਮਿਲੀ ਹਰੀ ਝੰਡੀ

0
354

ਮੁੰਬਈ — ਮਸ਼ਹੂਰ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਵਿਵਾਦਾਂ ਨਾਲ ਘਿਰੀ ਫਿਲਮ ‘ਪਦਮਾਵਤ’ ਵਿਰੋਧ ਦੌਰਾਨ ਵੀਰਵਾਰ ਨੂੰ 7 ਹਜ਼ਾਰ ਸਕ੍ਰੀਨਜ਼ ‘ਤੇ ਰਿਲੀਜ਼ ਹੋ ਚੁੱਕੀ ਹੈ। ਹਾਲਾਂਕਿ ਦੇਸ਼ ਦੇ 4 ਸੂਬਿਆਂ ਦੇ ਮਲਟੀਪਲੈਕਸ ਤੇ ਥਿਏਟਰ ਮਾਲਕਾਂ ਨੇ ਫਿਲਮ ਦੀ ਸਕ੍ਰੀਨਿੰਗ ਨਹੀਂ ਕੀਤੀ ਪਰ ਸੰਜੇ ਲੀਲਾ ਭੰਸਾਲੀ ਲਈ ਖੁਸ਼ਖਬਰੀ ਹੈ ਕਿ ਗੁਆਂਢੀ ਦੇਸ਼ ਪਾਕਿਸਤਾਨ ਦੇ ਸੈਂਸਰ ਬੋਰਡ ਨੇ ਫਿਲਮ ਨੂੰ ‘ਯੂ’ ਸਰਟੀਫਿਕੇਟ ਦੇਣ ਦਾ ਫੈਸਲਾ ਕੀਤਾ ਹੈ। ਇਹ ਫਿਲਮ ਬਿਨਾਂ ਕਿਸੇ ਵਿਰੋਧ ਦੇ ਦਿਖਾਈ ਜਾਵੇਗੀ। ਦੂਜੇ ਪਾਸੇ ਪਾਕਿਸਤਾਨ ਦੇ ਕੁਝ ਡਿਸਟਰੀਬਿਊਸ਼ਨ ਨੂੰ ਲੱਗਦਾ ਹੈ ਕਿ ਫਿਲਮ ‘ਚ ਅਲਾਊਦੀਨ ਖਿਲਜੀ ਦੀ ਨੇਗੇਟਿਵ ਸ਼ਖਸੀਅਤ ਦਿਖਾਈ ਗਈ ਹੈ।
ਸੈਂਸਰ ਬੋਰਡ ਦੇ ਮੋਬਾਸ਼ਿਰ ਹਸਨ ਨੇ ਕਿਹਾ- ਕਲਾਕਾਰੀ, ਕ੍ਰਿਏਟੀਵਿਟੀ ਤੇ ਹੈਲਦੀ ਐਂਟਰਟੇਨਮੈਂਟ ਨੂੰ ਲੈ ਕੇ ਸੈਂਸਰ ਬੋਰਡ ਬਾਇਸਡ (ਖਰੀਦੇ ਹੋਏ) ਨਹੀਂ ਹਨ। ਪਾਕਿਸਤਾਨ ਦੇ ਫਿਲਮ ਡਿਸਟਰੀਬਿਊਟ ਸਤੀਸ਼ ਰੈੱਡੀ ਮੁਤਾਬਕ, ਸਾਨੂੰ ਪਹਿਲੇ ਹਫਤੇ ‘ਚ ਹੀ ਫਿਲਮ ਤੋਂ ਚੰਗੀ ਪ੍ਰਤੀਕਿਰਿਆ ਮਿਲਣ ਦੀ ਉਮੀਦ ਹੈ। ਦੱਸ ਦੇਈਏ ਕਿ ਭਾਰਤੀ ਸੈਂਸਰ ਸਬੋਰਡ ਨੇ ਫਿਲਮ ਦਾ ਨਾਂ ਬਦਲਣ ਨਾਲ ਹੀ 5 ਜ਼ਰੂਰੀ ਤਬਦੀਲੀਆਂ ਨਾਲ ਇਸ ਫਿਲਮ ਨੂੰ ਰਿਲੀਜ਼ ਕਰਨ ਦੀ ਆਗਿਆ ਦਿੱਤੀ ਸੀ।