ਦੁਨੀਆ ਵਿੱਚ ਪਹਿਲੀ ਵਾਰ, 4ਜੀ ਤੋਂ ਵੱਧ 5ਜੀ ਸਮਾਰਟਫੋਨ ਵਿਕੇ

0
55

ਹਾਂਗਕਾਂਗ(ਪਚਬ): ਮਾਰਕੀਟ ਰਿਸਰਚ ਫਰਮ ਕਾਊਂਟਰਪੁਆਇੰਟ ਰਿਸਰਚ ਦੀ ਇਕ ਰਿਪੋਰਟ ਮੁਤਾਬਕ ਜਨਵਰੀ ਚ ਪਹਿਲੀ ਵਾਰ ਦੁਨੀਆ ਚ 5ਜੀ ਸਮਾਰਟਫੋਨ ਦੀ ਵਿਕਰੀ 4ਜੀ ਹੈਂਡਸੈੱਟ ਦੀ ਵਿਕਰੀ ਨੂੰ ਪਿੱਛੇ ਛੱਡ ਗਈ। ਇਸ ਵਿੱਚ ਸਭ ਤੋਂ ਮਹੱਤਵਪੂਰਨ ਯੋਗਦਾਨ ਚੀਨ ਦਾ ਸੀ। ਉਥੇ ਵਿਕਣ ਵਾਲੇ 84 ਫੀਸਦੀ ਸਮਾਰਟਫੋਨ 5ਜੀ ਸਨ। ਇਸ ਤੋਂ ਬਾਅਦ ਉੱਤਰੀ ਅਮਰੀਕਾ ਅਤੇ ਪੱਛਮੀ ਯੂਰਪ ਦਾ ਨੰਬਰ ਆਉਂਦਾ ਹੈ, ਜਿੱਥੇ ਕ੍ਰਮਵਾਰ 73 ਪ੍ਰਤੀਸ਼ਤ ਅਤੇ 76 ਪ੍ਰਤੀਸ਼ਤ 5ਜੀ ਸਮਾਰਟਫੋਨ ਵੇਚੇ ਗਏ ਸਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚੀਨੀ ਟੈਲੀਕਾਮ ਆਪਰੇਟਰਾਂ ਨੇ 5ਜੀ ਤਕਨਾਲੋਜੀ ਦੇ ਨਾਲ-ਨਾਲ ਸਪੋਰਟ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਸ ਨਾਲ ਚੀਨ ਚ 5ਜੀ ਸਮਾਰਟਫੋਨ ਦੀ ਸਪਲਾਈ ਵਧ ਗਈ ਹੈ। ਧਿਆਨ ਰਹੇ ਕਿ ਚੀਨੀ ਕੰਪਨੀਆਂ ਘੱਟ ਕੀਮਤਾਂ ‘ਤੇ 5ਜੀ ਸਮਾਰਟਫੋਨ ਪੇਸ਼ ਕਰਨ ਲਈ ਲਗਾਤਾਰ ਇਕ-ਦੂਜੇ ਨਾਲ ਮੁਕਾਬਲਾ ਕਰ ਰਹੀਆਂ ਹਨ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਆਈਫੋਨ 12 ਸੀਰੀਜ਼ ਦੇ ਨਾਲ 5ਜੀ ਸਮਾਰਟਫੋਨ ਪੇਸ਼ ਕਰਨ ਵਾਲੀ ਐਪਲ ਨੇ ਉੱਤਰੀ ਅਮਰੀਕਾ ਅਤੇ ਪੱਛਮੀ ਯੂਰਪ ‘ਚ ਚੰਗੀ ਵਿਕਰੀ ਕੀਤੀ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ 5ਜੀ ਮੋਬਾਈਲ ਨੈੱਟਵਰਕ ਦੇ ਹੁਣ ਏਸ਼ੀਆ ਪ੍ਰਸ਼ਾਂਤ, ਮੱਧ ਪੂਰਬ ਅਤੇ ਲਾਤੀਨੀ ਅਮਰੀਕਾ ਵਿਚ ਫੈਲਣ ਦੀ ਉਮੀਦ ਹੈ।