ਤੇਰੇ ਕੋਲੋਂ ਯਾਰਾ ਸਾਨੂੰ ਇਹੋ ਜਿਹੀ ਉਮੀਦ ਨਹੀਂ ਸੀ

0
420

ਹਾਂਗਕਾਂਗ (ਪੰਜਾਬੀ ਚੇਤਨਾ): ਸਰਦੂਲ ਸਿਕੰਦਰ ਦੇ ਜਾਣ ਦਾ ਡਾਢਾ ਦੁੱਖ ਹੋਇਆ ਤੇ ਸੰਗੀਤ ਜਗਤ ਨੂੰ ਬਹੁਤ ਵੱਡਾ ਘਾਟਾ ਪਿਆਹੈ ਜੋ ਕਦੀ ਵੀ ਪੂਰਾ ਹੋਣ ਵਾਲਾ ਨਹੀਂ। ਹਰ ਸਟੇਜ, ਖਾਸ ਕਰਕੇ ਵੱਖ ਵੱਖ ਟੀਵੀ ਚੈਨਲਾਂ ਤੇ ਚਲਦੇ ਰੀਐਲਟੀ ਸੋ਼ਆਂ ਦੌਰਾਨ ਉਨਾਂ ਦੀ ਉਦਾਹਰਣ ਦਿੱਤੀ ਜਾਂਦੀ ਸੀ, ਉਨ੍ਹਾਂ ਦੇ ਗਾਣੇ ਗਾਏ ਜਾਦੇ ਸਨ, ਜੋ ਕਿ ਆਪਣੇ ਆਪ ਵਿਚ ਹੀ ਇੱਕ ਮੀਲ ਪੱਥਰ ਹੈ। ਅਜਿਹਾ ਗਾਇਕ ਨਾ ਕਦੀ ਹੋਇਆ ਤੇ ਨਾ ਹੀ ਕਦੀ ਹੋਣਾ। ਉਸ ਦਾ ਨਾਮ ਹੀ ਸਿਰਫ ਸਿਕੰਦਰ ਸੀ ਸਗੋਂ ਉਹ ਸੱਚ ਹੀ ਸੁਰਾਂ ਦਾ ਸਿਕੰਦਰ ਸੀ। ਉਹ ਪੰਜਾਬੀ ਸੰਗੀਤ ਜਗਤ ਨੂੰ ਉੱਥੇ ਖੜਾ ਛੱਡ ਗਿਆ ਜਿੱਥੋਂ ਅੱਗੇ ਲੈ ਕੇ ਜਾਣ ਵਾਲਾ ਅਜੇ ਕੋਈ ਨਜ਼ਰ ਨਹੀਂ ਆ ਰਿਹਾ। ਉਸ ਦੀ ਘਾਟ ਹਮੇਸ਼ਾਂ ਰੜਕਦੀ ਰਹੇਗੀ। ਇਨਾਂ ਗੱਲ ਦਾ ਪ੍ਰਗਟਾਵਾ ਸੱਤ ਰੰਗ ਇੰਟਰਨੇਟਰਜ਼ ਦੇ ਮਾਲਕ ਕਸ਼ਮੀਰ ਸਿੰਘ ਸੋਹਲ ਵੱਲੋਂ ਸਰਦੂਲ ਸਿੰਕਦਰ ਦੇ ਇਸ ਦੁਨੀਆਂ ਤੋਂ ਵਿਦਾ ਹੋਣ ਤੇ ਕੀਤੇ ਗਏ। ੳੇੁਨਾਂ ਦੱਸਿਆ ਕਿ ਉਨਾਂ ਦੀ ਕੰਪਨੀ ਸੱਤਰੰਗ ਇੰਟਰਨੇਟਰਜ਼ ਨੂੰ ਵੀ 2 ਗੀਤ ਸਰਦੂਲ ਜੀ ਨਾਲ ਕਰਨ ਦਾ ਮੌਕਾ ਮਿਲਿਆ ਤੇ ਹਾਲ ਵਿੱਚ ਹੀ ਕਿਸਾਨੀ ਸੰਘਰਸ਼ ਵਾਰੇ ਵੀ ਨਵਾਂ ਗੀਤ ਕਰਨ ਦੀ ਤਿਆਰੀ ਸੀ । ਸਰਦੂਲ ਸਿਕੰਦਰ ਦੇ ਇਸ ਦੁਨੀਆਂ ਤੋਂ ਚਲੇ ਜਾਣ ਤੇ ਹਾਂਗਕਾਂਗ ਦੀਆਂ ਹੋਰ ਸਖਸੀਅਤਾਂ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਜਿਨ੍ਹਾਂ ਵਿਚ ਗਾਇਕ ਗੁਰਦੀਪ ਸਵੱਦੀ, ਗਾਇਕ ਰਾਣਾ ਔਜਲਾ, ਗੀਤਕਾਰ ਜੱਸੀ ਤੁਗਲ, ਪੰਜਾਬ ਯੂਥ ਕਲੱਬ ਦੇ ਪ੍ਰਧਾਨ ਪਰਮਿੰਦਰ ਗਰੇਵਾਲ ਅਤੇ ਨਵਤੇਜ ਅਟਵਾਲ, ਉੱਘੇ ਕਾਰੋਬਾਰੀ ਕੁਲਦੀਪ ਸਿੰਘ ਬੁੱਟਰ, ਜਗਤਾਰ ਸਿੰਘ ਢੁੱਡੀਕੇ ਅਤੇ ਪੱਤਰਕਾਰ ਜੰਗਬਹਾਦਰ ਸਿੰਘ ਸ਼ਾਮਲ ਹਨ।