ਤੀਜਾ ਵਿਸ਼ਵਯੁੱਧ ਗਊਆਂ ਦੀ ਵਜ੍ਹਾ ਕਾਰਨ ਹੋਏਗਾ

0
493

ਭੋਪਾਲ: ਮਹਾਂਮੰਡਲੇਸ਼ਵਰ ਸਵਾਮੀ ਅਖਿਲੇਸ਼ਵਰਾਨੰਦ ਗਿਰੀ ਮੱਧ ਪ੍ਰਦੇਸ਼ ਗੌਪਾਲਨ ਤੇ ਪਸ਼ੂਧਨ ਪ੍ਰੋਮੋਸ਼ਨ ਬੋਰਡ ਚੇਅਰਮੈਨ ਹਨ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੁਝ ਮਹੀਨੇ ਪਹਿਲਾਂ ਰਾਜ ਮੰਤਰੀ ਤੋਂ ਤਰੱਕੀ ਕਰਕੇ ਉਨ੍ਹਾਂ ਨੂੰ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਸੀ।

ਅਖਿਲੇਸ਼ਵਰਾਨੰਦ ਆਪਣੇ ਬਿਆਨਾਂ ਕਾਰਨ ਕਈ ਵਾਰ ਸੁਰਖ਼ੀਆਂ ਵਿੱਚ ਰਹਿੰਦੇ ਹਨ। ਉਨ੍ਹਾਂ ਕਿਹਾ ਸੀ ਕਿ ਤੀਜਾ ਵਿਸ਼ਵਯੁੱਧ ਗਊਆਂ ਦੀ ਵਜ੍ਹਾ ਕਾਰਨ ਹੋਏਗਾ। ਮਿੱਥਾਂ ਵਿੱਚ ਵੀ ਇਸ ਦਾ ਜ਼ਿਕਰ ਹੈ ਤੇ 1857 ਵਿੱਚ ਆਜ਼ਾਦੀ ਦੀ ਪਹਿਲੀ ਲੜਾਈ ਵੀ ਗਊ ਕਾਰਨ ਹੀ ਹੋਈ ਸੀ।

ਅਖਿਲੇਸ਼ਵਰਾਨੰਦ ਗਊ ਸੇਵਾ ’ਚ ਜੁਟੇ ਹੋਏ ਹਨ। ਪਿਛਲੇ ਦਿਨੀਂ ਹੀ ਉਨ੍ਹਾਂ ਕਿਹਾ ਸੀ ਕਿ ਸੂਬੇ ਵਿੱਚ ਬੇਸਹਾਰਾ ਗਊਆਂ ਦੀ ਸੁਰੱਖਿਆ ਤੇ ਗਊਸ਼ਾਲਾਵਾਂ ਨੂੰ ਆਤਮ ਨਿਰਭਰ ਬਣਾਉਣ ਦੇ ਯਤਨ ਜਾਰੀ ਹਨ। ਸੂਬੇ ਵਿੱਚ ਮੌਜੂਦਾ 545 ਗਊਸ਼ਾਲਾਵਾਂ ਚੱਲ ਰਹੀਆਂ ਹਨ। ਇਨ੍ਹਾਂ ਵਿੱਚੋਂ 56 ’ਤੇ ਖੋਜ ਕਾਰਜ ਵੀ ਚੱਲ ਰਹੇ ਹਨ।