ਤਿਨਾਮਿਨ ਚੌਕ,ਚੀਨ ਤੇ ਹਾਂਗਕਾਂਗ

0
367

ਤਿਨਾਮਿਨ ਚੌਕ ਬੀਜਿੰਗ, ਚੀਨ, ਦੇ ਕੇਂਦਰ ਵਿੱਚ ਵਿੱਚ ਇੱਕ ਚੌਕ ਹੈ। ਇਸਦਾ ਨਾਮ ਇਸਨੂੰ ਵਰਜਿਤ ਸ਼ਹਿਰ ਤੋਂ ਅਲੱਗ ਕਰਦੇ ਉੱਤਰ ਵਾਲੇ ਪਾਸੇ ਸਥਿੱਤ ਤਿਨਾਮਿਨ ਗੇਟ (ਭਾਵ ਸਵਰਗੀ ਸ਼ਾਂਤੀ ਦਾ ਗੇਟ) ਤੋਂ ਪਿਆ ਹੈ। ਅਕਾਰ ਪੱਖੋਂ ਇਸ ਚੌਕ ਦਾ ਦੁਨੀਆਂ ਵਿੱਚੋਂ ਤੀਜਾ ਨੰਬਰ ਹੈ। ਇਸਦਾ ਖੇਤਰਫਲ (440,000 ਮੀ2 – 880×500 ਮੀ ਜਾਂ 109 ਏਕੜ – 960×550 ਗਜ) ਹੈ। ਚੀਨ ਦੇ ਬਾਹਰ ਇਹ ਚੌਕ 4 ਜੂਨ 1989 ਦੇ ਤਿਨਾਮਿਨ ਚੌਕ ਹੱਤਿਆਕਾਂਡ ਕਰਕੇ ਜਾਣਿਆ ਜਾਂਦਾ ਹੈ ਜਿਸ ਦੌਰਾਨ ਫੌਜ਼ ਦੀ ਮਦਦ ਨਾਲ ਲੋਕਤੰਤਰ ਦੀ ਮੰਗ ਕਰਦੇ ਨਿਹੱਥੇ ਲੋਕਾਂ ਨੂੰ ਮੌਤ ਦੇ ਘਾਟ ਉਤਰ ਦਿੱਤੇ ਗਏ ਸਨ। ਇਨਾਂ ਵਿਚ ਬਹੁ-ਗਿਣਤੀ ਵਿਦਿਆਰਥੀਆਂ ਦੀ ਸੀ। ਚੀਨ ਸਰਕਾਰ ਦੀ ਇਸ ਕਾਰਵਾਈ ਦੀ ਦੁਨੀਆਂ ਭਰ ਤੋਂ ਨਿੰਦਾ ਕੀਤੀ ਗਈ ਤੇ ਕਈ ਦੇਸ਼ਾਂ ਦੇ ਚੀਨ ਨਾਲ ਸਬੰਧ ਵੀ ਇਸੇ ਕਾਰਨ ਵਿਗੜ ਗਏ।ਇਸ ਘਟਨਾ ਦੇ ਵਿਰੋਧ ਵਿਚ ਹਾਂਗਕਾਂਗ ਦੀਆਂ ਸੜਕਾਂ ਤੇ ਕੋਈ 10 ਲੱਖ ਲੋਕੀ ਨਿਕਲ ਆਏ ਜੋ ਚੀਨੀ ਸਰਕਾਰ ਵਿਚ ਨਾਹਰੇ ਲਾ ਰਹੇ ਹਨ। ਇਹ ਹਾਂਗਕਾਂਗ ਦੇ ਇਤਿਹਾਸ ਵਿਚ ਇਹ ਪਹਿਲਾਂ ਤੇ ਸ਼ਾਇਦ ਆਖਰੀ ਮੌਕਾ ਸੀ ਜਦ ਇਨਾਂ ਵੱਡਾ ਵਿਰੋਧ ਹੋਇਆ। ਅੱਜ ਵੀ ਹਰ ਸਾਲ 4 ਜੂਨ ਉਸ ਘਟਨਾਂ ਨੂੰ ਯਾਦ ਕਰਨ ਲਈ ਵਿਕਟੋਰੀਆ ਪਾਰਕ ਕਾਸਬੇਵੇ ਵਿਖੇ ਹਜਾਰਾਂ ਲੋਕੀ ਮੋਮਬੱਤੀਆਂ ਜਗਾ ਕੇ ਵਿਖਾਵਾ ਕਰਦੇ ਹਨ।
ਡਾਕਟਰ ਸਨ-ਯਾਤ-ਸੇਨ ਦੀ ਅਗੁਵਾਈ ਵਿੱਚ ਸਾਲ 1911 ਵਿੱਚ ਹੋਈ ਕ੍ਰਾਂਤੀ ਤੋਂ ਪਹਿਲਾਂ ਇਹ ਚੌਕ ਚੀਨ ਵਿੱਚ ਇੱਕ ਖੇਲ ਦਾ ਮੈਦਾਨ ਸੀ। 1911 ਦੀ ਕ੍ਰਾਂਤੀ ਦੇ ਸਮੇਂ ਚੀਨ ਦੇ ਆਖ਼ਿਰੀ ਬਾਦਸ਼ਾਹ ਨੂੰ ਹਟਾਏ ਜਾਣ ਦੇ ਬਾਅਦ ਵਲੋਂ ਇਸ ਚੌਕ ਦਾ ਇਸਤੇਮਾਲ ਰਾਜਨੀਤਕ ਕੰਮਾਂ ਲਈ ਹੋਣ ਲਗਾ। ਲੇਕਿਨ ਇਸ ਚੌਕ ਨੇ ਅਸਲ ਵਿੱਚ ਰਾਜਨੀਤਕ ਅਹਿਮੀਅਤ ਉਦੋਂ ਹਾਸਲ ਕੀਤੀ ਜਦੋਂ ਸਾਲ 1949 ਵਿੱਚ ਇੱਕ ਖ਼ੂਨੀ ਖਾਨਾਜੰਗੀ ਦੇ ਬਾਅਦ ਕਮਿਊਨਿਸਟ ਪਾਰਟੀ ਨੇ ਚੀਨ ਵਿੱਚ ਸੱਤਾ ਹਾਸਲ ਕੀਤੀ। ਇੱਕ ਅਕਤੂਬਰ 1949 ਨੂੰ ਤਿਨਾਮਿਨ ਚੌਕ ਵਿੱਚ ਲੋਕਾਂ ਦੇ ਵੱਡੇ ਇਕੱਠ ਦੇ ਸਾਹਮਣੇ ਚੀਨੀ ਕਮਿਊਨਿਸਟ ਪਾਰਟੀ ਦੇ ਉਸ ਵੇਲੇ ਦੇ ਚੇਅਰਮੈਨ ਮਾਓ ਨੇ ਚੀਨੀ ਲੋਕ-ਰਾਜ ਦੀ ਸਥਾਪਨਾ ਦੀ ਘੋਸ਼ਣਾ ਕੀਤੀ ਸੀ।