ਤਕਦੀਰ ਸਿੰਘ ਨੇ ਕੇ.ਐੱਫ਼.-1 ਬਾਕਸਿੰਗ ਚੈਂਪੀਅਨਸ਼ਿਪ ਜਿੱਤੀ

0
744

ਹਾਂਗਕਾਂਗ, (ਜੰਗ ਬਹਾਦਰ ਸਿੰਘ)-ਹਾਂਗਕਾਂਗ ਭਰ ਦੇ ਬਾਕਸਿੰਗ ਖੇਡ ਕਲੱਬਾਂ ਵਲੋਂ ਸਾਂਝੇ ਤੌਰ ‘ਤੇ ਕਰਵਾਏ ਗਏ ਕੇ.ਐੱਫ਼.-1 ਚੈਂਪੀਅਨਸ਼ਿਪ ਮੁਕਾਬਲੇ ‘ਚ ਮਸ਼ਹੂਰ ਪੰਜਾਬੀ ਬਾਕਸਿੰਗ ਖਿਡਾਰੀ ਤਕਦੀਰ ਸਿੰਘ ਵਲੋਂ 60 ਕਿੱਲੋ ਵਜ਼ਨੀ ਵਰਗ ਦੇ ਹੋਏ ਮੁਕਬਲੇ ਵਿਚ ਆਪਣੇ ਵਿਰੋਧੀ ਵਾਂਗ ਤਿਨ ਨੂੰ ਹਰਾ ਕੇ ਚੈਂਪੀਅਨਸ਼ਿਪ ਜਿੱਤ ਲਈ। ਹਾਂਗਕਾਂਗ ਪੱਧਰੀ ਇਸ ਮੁਕਾਬਲੇ ਵਿਚ ਹਿੱਸਾ ਲੈਣ ਵਾਲਿਆਂ ਵਿਚ ਤਕਦੀਰ ਸਿੰਘ ਇਕਲੌਤਾ ਭਾਰਤੀ ਖਿਡਾਰੀ ਸੀ ਅਤੇ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦਰਸ਼ਕਾਂ ਵਲੋਂ ਪੂਰੀ ਗਰਮਜੋਸ਼ੀ ਨਾਲ ਸਰਾਹਿਆ ਗਿਆ। ਪ੍ਰਬੰਧਕਾਂ ਵਲੋਂ ਇਸ ਮੌਕੇ ਤਕਦੀਰ ਸਿੰਘ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ।