ਹਾਂਗਕਾਂਗ ਚ’ 30 ਨਵੇਂ ਕਰੋਨਾ ਕੇਸ

0
472

ਹਾਂਗਕਾਂਗ(ਪਚਬ): ਹਾਂਗਕਾਂਗ ਸਿਹਤ ਵਿਭਾਗ ਅਨੁਸਾਰ ਬੀਤੇ 24 ਘੰਟਿਆਂ ਦੌਰਾਨ 30 ਨਵੇਂ ਕਰੋਨਾ ਕੇਸ ਸਾਹਮਣੇ ਆਏ ਹਨ।ਇਨਾਂ ਵਿਚ ਬਹੁਗਿਣਤੀ ਪਾਕਿਤਸਾਨ ਵਿਚੋ ਪਰਤੇ ਹਨ ।ਇਸ ਤਰਾਂ ਹਾਂਗਕਾਂਗ ਵਿਚ ਕਰੋਨਾ ਪੀੜਤਾਂ ਦੀ ਗਿਣਤੀ 1161 ਹੋ ਗਈ ਹੈ ਜਦ ਕਿ ਸਨਿਚਰਵਾਰ ਨੂੰ ਹੋਈ ਇਕ ਹੋਰ ਮੌਤ ਤੋ ਬਾਅਦ ਮਰਨ ਵਾਲਿਆ ਦੀ ਗਿਣਤੀ 5 ਹੋ ਗਈ ਹੈ।ਸਿਹਤ ਵਿਭਾਗ ਅਨੁਸਾਰ ਸੋਮਵਾਰ ਨੂੰ 30 ਨਵੇਂ ਕੇਸਾਂ ਵਿਚ 29 ਪਕਿਸਤਾਨ ਤੋ ਆਏ ਲੋਕੀਂ ਹਨ ਜਦ ਕਿ ਇਕ ਹੋਰ ਫਿਲਪੀਨ ਤੋ ਆਇਆ ਹੈ। ਇਨਾਂ ਵਿਚ 15 ਮਰਦ ਅਤੇ 15 ਔਰਤਾਂ ਹਨ। 3 ਅਪ੍ਰੈਲ ਨੂੰ ਰਿਪੋਰਟ ਕੀਤੇ 43 ਕਰੋਨਾ ਕੇਸਾਂ ਤੋਂ ਬਾਅਦ ਪਹਿਲੀ ਵਾਰ ਹੈ ਕਿ ਇੰਨੀ ਵੱਡੀ ਗਿਣਤੀ ਕਰੋਨਾ ਕੇਸ ਇਕ ਦਿਨ ਵਿਚ ਸਾਹਮਣੇ ਆਏ ਹਨ।