ਡਾਲਰ ”ਚ ਤੇਜ਼ੀ, ਐਨ ਆਰ ਆਈਜ਼ ਨੂੰ ਫਾਇਦਾ

0
583

ਨਵੀਂ ਦਿੱਲੀ— ਚਾਰ ਦਿਨਾਂ ‘ਚ ਡਾਲਰ ਦਾ ਰੇਟ 65.20 ਰੁਪਏ ਤੋਂ ਵਧ ਕੇ 66 ਰੁਪਏ ਦੇ ਨੇੜੇ ਪਹੁੰਚ ਚੁੱਕਾ ਹੈ। ਇਸ ਦਾ ਫਾਇਦਾ ਐੱਨ. ਆਰ. ਆਈਜ਼. ਨੂੰ ਹੋ ਰਿਹਾ ਹੈ, ਯਾਨੀ ਜੋ ਲੋਕ ਵਿਦੇਸ਼ਾਂ ‘ਚੋਂ ਆਪਣੇ ਭਾਰਤ ਬੈਠੇ ਪਰਿਵਾਰਾਂ ਨੂੰ ਡਾਲਰ ‘ਚ ਰਕਮ ਭੇਜ ਰਹੇ ਹਨ ਉਨ੍ਹਾਂ ਦੀ ਰਕਮ ‘ਚ ਇੱਥੇ ਵਾਧਾ ਹੋਇਆ ਹੈ। ਹਾਲਾਂਕਿ ਡਾਲਰ ਮਹਿੰਗਾ ਹੋਣ ਨਾਲ ਵਿਦੇਸ਼ਾਂ ‘ਚੋਂ ਸਾਮਾਨ ਭਾਰਤ ਮੰਗਾਉਣਾ ਮਹਿੰਗਾ ਹੋ ਜਾਂਦਾ ਹੈ, ਨਾਲ ਹੀ ਘੁੰਮਣਾ-ਫਿਰਨਾ ਵੀ ਜੇਬ ‘ਤੇ ਭਾਰੀ ਪੈਂਦਾ ਹੈ। ਬੀਤੇ ਹਫਤੇ ਸ਼ੁੱਕਰਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 65.21 ‘ਤੇ ਬੰਦ ਹੋਇਆ ਸੀ, ਜੋ ਇਸ ਹਫਤੇ ਬੁੱਧਵਾਰ ਨੂੰ 65.66 ਰੁਪਏ ਪ੍ਰਤੀ ਡਾਲਰ ‘ਤੇ ਖੁੱਲ੍ਹਿਆ ਹੈ। ਜੇਕਰ ਡਾਲਰ ‘ਚ ਇਸੇ ਤਰ੍ਹਾਂ ਤੇਜ਼ੀ ਬਰਕਰਾਰ ਰਹੀ, ਤਾਂ ਜਲਦ ਹੀ ਇਸ ਦਾ ਰੇਟ 66 ਰੁਪਏ ਪ੍ਰਤੀ ਡਾਲਰ ਤਕ ਪਹੁੰਚ ਸਕਦਾ ਹੈ। ਅਜਿਹਾ ਹੋਣ ‘ਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਤੇ ਵੀ ਅਸਰ ਪਵੇਗਾ।