ਗੂਗਲ ’ਤੇ ਆਧਾਰ ਨੂੰ ‘ਫਲਾਪ’ ਕਰਨ ਦਾ ਦੋਸ਼

0
252

ਚੰਡੀਗੜ੍ਹ: ਆਧਾਰ ਜਾਰੀ ਕਰਨ ਵਾਲੀ ਸਰਕਾਰੀ ਸੰਸਥਾ UIDAI ਨੇ ਸੁਪਰੀਮ ਕੋਰਟ ਵਿੱਚ ਗੂਗਲ ਤੇ ਸਮਾਰਟ ਕਾਰਡ ਲੌਬੀ ’ਤੇ ਦੋਸ਼ ਲਾਇਆ ਹੈ ਕਿ ਉਹ ਆਧਾਰ ਨੂੰ ਸਫ਼ਲ ਨਹੀਂ ਹੋਣ ਦੇਣਾ ਚਾਹੁੰਦੇ, ਕਿਉਂਕਿ ਜੇ ਆਧਾਰ ਤੋਂ ਪਛਾਣ ਦੇ ਤਰੀਕਾ ਸਫ਼ਲ ਹੋ ਗਿਆ ਤਾਂ ਇਹ ਕੰਪਨੀਆਂ ਦਾ ਕਾਰੋਬਾਰ ਠੱਪ ਹੋ ਜਾਵੇਗਾ। ਸੁਪਰੀਮ ਕੋਰਟ ਨੂੰ ਡਰ ਹੈ ਕਿ ਆਧਾਰ ਵਾਸਤੇ ਲਈ ਗਈ ਜਾਣਕਾਰੀ ਸੁਰੱਖਿਅਤ ਹੈ ਜਾਂ ਨਹੀਂ।
ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਸਾਹਮਣੇ UIDAI ਦਾ ਪੱਖ ਰੱਖਦਿਆਂ ਸੀਨੀਅਰ ਵਕੀਲ ਰਾਕੇਸ਼ ਦਿਵੇਦੀ ਨੇ ਕਿਹਾ ਕਿ ਯੂਰਪੀਅਨ ਮੂਲ ਦੀ ਇੱਕ ਕਮਰਸ਼ੀਅਲ ਵੈਂਚਰ ਵੱਲੋਂ ਇਹ ਮੁਹਿੰਮ ਚਲਾਈ ਗਈ ਸੀ ਕਿ ਆਧਾਰ ਨੂੰ ਇੱਕ ਸਮਾਰਟ ਕਾਰਡ ਵਾਂਗੂ ਵਰਤਿਆ ਜਾਣਾ ਚਾਹੀਦਾ ਹੈ। ਜੇ ਆਧਾਰ ਸਫ਼ਲ ਹੋ ਗਿਆ ਤਾਂ ਸਮਾਰਟ ਕਾਰਡ ਕਾਰੋਬਾਰ ਠੱਪ ਹੋ ਜਾਵੇਗਾ। ਗੂਗਲ ਤੇ ਸਮਾਰਟ ਕਾਰਡ ਲੌਬੀ ਨਹੀਂ ਚਾਹੁੰਦੇ ਕਿ ਆਧਾਰ ਸਫ਼ਲ ਹੋਵੇ। ਵਕੀਲ ਨੇ ਕਿਹਾ ਕਿ ਆਧਾਰ ਦਾ ਡੇਟਾ ਇੰਟਰਨੈੱਟ ’ਤੇ ਉਪਲੱਭਧ ਨਹੀਂ ਹੈ ਤੇ ਅਜਿਹੇ ਵਿੱਚ ਇਸ ਨੂੰ ਹੋਰੀ ਨਹੀਂ ਕੀਤਾ ਜਾ ਸਕਦਾ।
ਆਧਾਰ ਦੀ ਸੁਰੱਖਿਆ ਦੀ ਗੱਲ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਆਧਾਰ ਡੇਟਾ ਲੀਕ ਹੋਣ ਨਾਲ ਚੋਣ ਨਤੀਜੇ ਪ੍ਰਭਾਵਿਤ ਕੀਤੇ ਜਾ ਸਕਦੇ ਹਨ। ਇਹ ਕਹਿਣਾ ਮੁਸ਼ਕਲ ਹੈ ਕਿ ਆਧਾਰ ਲਈ ਲਿਆ ਜਾਣ ਵਾਲਾ ਡੇਟਾ ਸੁਰੱਖਿਅਤ ਹੈ ਜਾਂ ਨਹੀਂ ਤੇ ਇਸ ਦੀ ਵਜ੍ਹਾ ਦੋਸ਼ ਵਿੱਚ ਡੇਟਾ ਸੁਰੱਖਿਆ ਸਬੰਧੀ ਕਿਸੇ ਕਾਨੂੰਨ ਦਾ ਨਾ ਹੋਣਾ ਹੈ।
ਇਸ ਸਬੰਧੀ ਵਕੀਲ ਰਾਕੇਸ਼ ਨੇ ਕੈਂਬਰਿਜ ਐਨਾਲਿਟਿਕਾ ਦੀ ਤੁਲਨਾ ਆਧਾਰ ਨਾ ਕਰਨ ਦੀ ਅਪੀਲ ਕੀਤੀ। ਆਧਾਰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਨਹੀਂ ਕਰਦਾ। ਇਹ ਇੱਕ ਮੈਚਿੰਗ ਐਲਗੋਰਿਦਮ ਹੈ ਜਿਸ ਨਾਲ ਕਿਸੇ ਵਿਅਕਤੀ ਦੀ ਪਛਾਣ ਕੀਤੀ ਜਾਂਦੀ ਹੈ।