ਟੇਪ ਦੀਆਂ ਰੀਲਾਂ ਦਾ ਖੋਜੀ ਸੁਰਗਵਾਸ

0
514

ਹੇਗ (ਏਪੀ) : ਆਡੀਓ ਕੈਸਿਟ ਦੇ ਡਚ ਖੋਜੀ ਲੋਊ ਓਟੈਂਸ ਦਾ ਦੇਹਾਂਤ ਹੋ ਗਿਆ ਹੈ। ਉਹ 94 ਸਾਲ ਦੇ ਸਨ। ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਫਿਲਿਪਸ ਕੰਪਨੀ ਨੇ ਦਿੱਤੀ। ਉਨ੍ਹਾਂ ਨੇ ਕੰਪੈਕਟ ਡਿਸਕ ਵਿਕਸਿਤ ਕਰਨ ‘ਚ ਇਸ ਦੀ ਕੰਪਨੀ ਦੀ ਮਦਦ ਵੀ ਕੀਤੀ ਸੀ। ਓਟੈਂਸ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਤੋਂ ਬਾਅਦ ਸਾਲ 1952 ‘ਚ ਫਿਲਿਪਸ ਕੰਪਨੀ ਨਾਲ ਜੁੜ ਗਏ ਸਨ। ਉਹ ਨੀਦਰਲੈਂਡ ਦੀ ਇਸ ਕੰਪਨੀ ਦੇ ਉਤਪਾਦਕ ਮੁਖੀ ਸਨ।
ਇਸ ਅਹੁਦੇ ‘ਤੇ ਰਹਿੰਦਿਆਂ ਉਨ੍ਹਾਂ ਨੇ ਟੇਪ ਰਿਕਾਰਡਰ ਦੇ ਬਦਲ ਵਜੋਂ ਆਡੀਓ ਕੈਸਿਟ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ। ਉਨ੍ਹਾਂ ਦਾ ਇਹ ਸਿੱਧਾ ਮਕਸਦ ਸੀ ਕਿ ਲੋਕ ਆਸਾਨੀ ਨਾਲ ਸੰਗੀਤ ਦਾ ਆਨੰਦ ਲੈ ਸਕਣ। ਨੀਦਰਲੈਂਡ ਦੇ ਐਂਧੋਵੇਨ ਸ਼ਹਿਰ ‘ਚ ਸਥਿਤ ਫਿਲਿਪਸ ਮਿਊਜ਼ੀਅਮ ਦੇ ਡਾਇਰੈਕਟਰ ਓਲਗਾ ਕੂਲੇਨ ਨੇ ਕਿਹਾ, ‘ਉਨ੍ਹਾਂ ਨੇ ਬੀਤੀ ਸਦੀ ਦੇ ਛੇਵੇਂ ਦਹਾਕੇ ਦੀ ਸ਼ੁਰੂਆਤ ‘ਚ ਪਹਿਲਾ ਆਡੀਓ ਕੈਸਿਟ ਬਣਾਈ ਸੀ।’ ਸਾਲ 1926 ‘ਚ ਨੀਦਰਲੈਂਡ ਦੇ ਬੈਲਿੰਗਵਾਲਡ ‘ਚ ਜੰਮੇ ਓਟੈਂਸ ਦੀ ਖੋਜ ਨਾਲ ਸੰਗੀਤ ਦੀ ਦੁਨੀਆ ‘ਚ ਕ੍ਰਾਂਤੀ ਆ ਗਈ ਸੀ।