”ਚੰਗੇ ਮੱਛਰ” ਕਰਦੇ ਹਨ ”ਬੁਰੇ ਮੱਛਰਾਂ” ਨੂੰ ਖਤਮ

0
398

ਹਾਂਗਕਾਂਗ: — ਚੀਨ ਨੇ ਮੱਛਰਾਂ ਦੇ ਹਮਲੇ ‘ਤੇ ਕਾਫੀ ਹੱਦ ਤਕ ਕਾਬੂ ਪਾ ਲਿਆ ਹੈ, ਅਜਿਹਾ ਉਸ ਨੇ ਦੁਨੀਆ ਦੀ ਉਸ ਸਭ ਤੋਂ ਵੱਡੀ ਫੈਕਟਰੀ ਦੀ ਮਦਦ ਨਾਲ ਕੀਤਾ, ਜਿਥੇ ਵੱਡੇ ਪੱਧਰ ‘ਤੇ ਦੁਸ਼ਮਣ ਮੱਛਰ ਭਾਵ ਐਂਟੀ ਮੋਸਕਿਟੋਜ ਦਾ ਉਤਪਾਦਨ ਹੁੰਦਾ ਹੈ। ਇਹ ਦੁਸ਼ਮਣ ਮੱਛਰ ਨਾਲ ਲੜ ਕੇ ਉਨ੍ਹਾਂ ਨੂੰ ਖਤਮ ਕਰ ਦਿੰਦੇ ਹਨ। ਇਸ ਫੈਕਟਰੀ ‘ਚ ਹਰ ਹਫਤੇ ਕਰੀਬ 50 ਲੱਖ ਮੱਛਰਾਂ ਦਾ ਉਤਪਾਦਨ ਕੀਤਾ ਜਾਂਦਾ ਹੈ, ਫਿਰ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਛੱਡਿਆਂ ਜਾਂਦਾ ਹੈ। ਫੈਕਟਰੀ ‘ਚ ਪੈਦਾ ਹੋਏ ਸਾਰੇ ਨਰ ਮੱਛਰ ਹੁੰਦੇ ਹਨ। ਇਸ ਫੈਕਟਰੀ ‘ਚ ਪੈਦਾ ਹੋਣ ਵਾਲੇ ਮੱਛਰਾਂ ਨੂੰ ਚੰਗੇ ਮੱਛਰ ਕਿਹਾ ਜਾਂਦਾ ਹੈ, ਜੋ ਬੁਰੇ ਮੱਛਰਾਂ ਨੂੰ ਖਤਮ ਕਰਨ ਦਿੰਦੇ ਹਨ।
ਮੱਛਰ ਪੈਦਾ ਕਰਨ ਵਾਲੀ ਇਹ ਫੈਕਟਰੀ ਚੀਨ ਦੇ ਗੁਆਂਗਝਾਂਗ ‘ਚ ਹੈ। ਫੈਕਟਰੀ 3500 ਫੁੱਟ ‘ਚ ਫੈਲੀ ਹੋਈ ਹੈ। ਇਥੇ ਹਰ ਹਫਤੇ 50 ਲੱਖ ਮੱਛਰ ਪੈਦਾ ਕੀਤੇ ਜਾਂਦੇ ਹਨ, ਜੋ ਡੇਂਗੂ ਤੇ ਜੀਕਾ ਨਾਲ ਉਨ੍ਹਾਂ ਸਾਰੀਆਂ ਬਿਮਾਰੀਆਂ ਤੋਂ ਰੱਖਿਆ ਕਰਨ ‘ਚ ਕਾਮਯਾਬ ਹੁੰਦੇ ਹਨ। ਫੈਕਟਰੀ ਦਾ ਕਹਿਣਾ ਹੈ ਕਿ ਉਸ ਦੇ ਚੰਗੇ ਮੱਛਰਾਂ ਤੋਂ 96 ਫੀਸਦੀ ਤਕ ਬੁਰੇ ਮੱਛਰ ਖਤਮ ਹੁੰਦੇ ਹਨ।
ਲੈਬ ‘ਚ ਇਨ੍ਹਾਂ ਮੱਛਰਾਂ ਦੇ ਜੀਨ ‘ਚ ਬਦਲਾਅ ਕਰ ਦਿੱਤਾ ਜਾਂਦਾ ਹੈ। ਫਿਰ ਇਨ੍ਹਾਂ ਨੂੰ ਉਨ੍ਹਾਂ ਥਾਂਵਾਂ ‘ਤੇ ਛੱਡ ਦਿੱਤਾ ਜਾਂਦਾ ਹੈ ਜਿਥੇ ਮੱਛਰ ਪਾਏ ਜਾਂਦੇ ਹਨ। ਇਹ ਜੈਨੇਟਿਕਲੀ ਮਾਡੀਫਾਇਡ ਨਰ ਮੱਛਰ ਜਦੋਂ ਮਾਦਾ ਨਾਲ ਮਿਲਦੇ ਹਨ ਤਾਂ ਇਨ੍ਹਾਂ ਤੋਂ ਪੈਦਾ ਹੋਣ ਵਾਲੇ ਲਾਰਵ ਆਪਣੇ ਆਪ ਮਰ ਜਾਂਦੇ ਹਨ, ਭਾਵ ਨਾ ਲਾਰਵਾ ਹੋਵੇਗਾ ਤੇ ਨਾ ਹੀ ਮੱਛਰ ਪੈਦਾ ਹੋਣਗੇ।