ਪੰਜਾਬ ਯੂਥ ਕਲੱਬ ਦੀ ਨਵੀਂ ਕਾਰਜਕਾਰਨੀ ਦੀ ਚੋਣ

0
1282

ਹਾਂਗਕਾਂਗ ( ਜੰਗ ਬਹਾਦਰ ਸਿੰਘ)-ਪੰਜਾਬ ਯੂਥ ਕਲੱਬ ਹਾਂਗਕਾਂਗ ਦੀ ‘ਮੋਤੀ ਮਹਿਲ’ ਹੋਟਲ ਵਿਖੇ ਹੋਈ ਸਾਲਾਨਾ ਮੀਟਿੰਗ ਵਿਚ ਚੁਣੀ ਗਈ ਨਵੀਂ ਕਾਰਜਕਾਰਨੀ ਵਿਚ ਬਤੌਰ ਪ੍ਰਧਾਨ ਪਰਮਿੰਦਰ ਸਿੰਘ ਗਰੇਵਾਲ, ਮੀਤ ਪ੍ਰਧਾਨ ਜਸਵਿੰਦਰ ਸਿੰਘ ਬਰਾੜ, ਸਕੱਤਰ ਨਵਤੇਜ ਸਿੰਘ ਅਟਵਾਲ, ਖਜ਼ਾਨਚੀ ਸੁਖਵੰਤ ਸਿੰਘ ਔਲਖ, ਖੇਡ ਇੰਚਾਰਜ ਚਰਨਜੀਤ ਸਿੰਘ ਦਿਓਲ, ਕਲਚਰ ਇੰਚਾਰਜ ਜਸਵੰਤ ਸਿੰਘ ਤੁਗਲ, ਦੋ ਐਡਵਾਈਜ਼ਰ ਗੁਰਦੇਵ ਸਿੰਘ ਗਾਲਬ ਅਤੇ ਜਗਤਾਰ ਸਿੰਘ ਗਿੱਲ ਅਤੇ ਤਿੰਨ ਮੈਂਬਰਾਂ ਵਜੋਂ ਕਸ਼ਮੀਰ ਸਿੰਘ ਸੋਹਲ, ਗੁਰਚਰਨ ਸਿੰਘ ਧਾਲੀਵਾਲ ਅਤੇ ਪਰਵਿੰਦਰ ਸਿੰਘ ਮਾਨ ਦੀ ਚੋਣ ਕੀਤੀ ਗਈ | ਪ੍ਰਧਾਨ ਪਰਮਿੰਦਰ ਸਿੰਘ ਗਰੇਵਾਲ ਵਲੋਂ ਧੰਨਵਾਦ ਪ੍ਰਗਟ ਕਰਦਿਆਂ ਆਉਣ ਵਾਲੇ ਸਾਲ ਵਿਚ ਪੰਜਾਬੀ ਭਾਈਚਾਰੇ ਦੀ ਸੱਭਿਆਚਾਰਕ ਅਤੇ ਖੇਡਾਂ ਵਿਚ ਪੂਰਨ ਤਨਦੇਹੀ ਨਾਲ ਸੇਵਾ ਕਰਨ ਦੀ ਵਚਨਬੱਧਤਾ ਪ੍ਰਗਟਾਈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਕਲੱਬ ਵਿਚ ਬੀਬੀਆਂ ਅਤੇ ਨੌਜਵਾਨਾਂ ਦੀ ਸ਼ਮੂਲੀਅਤ ਕਰਵਾਈ ਜਾਵੇਗੀ ਅਤੇ ਕਲੱਬ ਵਲੋਂ ਚੈਂਬਰ ਆਫ਼ ਇੰਡੀਅਨ ਐਸੋਸੀਏਸ਼ਨ ਵਿਚ ਸ਼ਮੂਲੀਅਤ ਲਈ ਯਤਨ ਆਰੰਭੇ ਗਏ ਹਨ |