ਧੰਨ ਗੁਰੂ ਨਾਨਕ ਧੰਨ ਤੇਰੀ ਸਿੱਖੀ ਸੇਵਾ ਸੁਸਾਇਟੀ’ ਦੀ ਸਾਲਾਨਾ ਮੀਟਿੰਗ

0
298

ਹਾਂਗਕਾਂਗ (ਜੰਗ ਬਹਾਦਰ ਸਿੰਘ)-ਪੰਜਾਬ ਵਿਚ ਲੋੜਵੰਦ ਮਰੀਜ਼ਾਂ ਅਤੇ ਬੇਸਹਾਰੇ ਲੋਕਾਂ ਦੀ ਭਲਾਈ ਲਈ ਕਾਰਜਸ਼ੀਲ ਸੰਸਥਾ ‘ਧੰਨ ਗੁਰੂ ਨਾਨਕ ਧੰਨ ਤੇਰੀ ਸਿੱਖੀ ਸੇਵਾ ਸੁਸਾਇਟੀ’ ਦੀ ਗੁਰਦੁਆਰਾ ਖ਼ਾਲਸਾ ਦੀਵਾਨ ਹਾਂਗਕਾਂਗ ਦੇ ਮਾਤਾ ਗੁਜਰੀ ਹਾਲ ਵਿਚ ਹੋਈ ਸਾਲਾਨਾ ਮੀਟਿੰਗ ਵਿਚ ਦਾਨੀ ਸੱਜਣਾਂ ਵਲੋਂ ਜੂਨ 2018 ਤੋਂ ਅਪ੍ਰੈਲ 2019 ਤੱਕ ਦਾ ਲੇਖਾ-ਜੋਖਾ ਕਰਦਿਆਂ ਨਵੇਂ ਸੱਜਣਾਂ ਦੀ ਸ਼ਮੂਲੀਅਤ ਕਰਵਾਈ ਗਈ | ਇਸ ਸਬੰਧੀ ਸੁਸਾਇਟੀ ਦੇ ਖਜ਼ਾਨਚੀ ਕੁਲਵਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਸੁਸਾਇਟੀ ਵਲੋਂ ਬੀਤੇ ਵਰ੍ਹੇ ਪੰਜਾਬ ਵਿਚ ਮਰੀਜ਼ਾਂ, ਅੰਗਹੀਣਾਂ, ਬੇਸਹਾਰਿਆਂ ਦੇ ਮਕਾਨ ਦੀ ਉਸਾਰੀ ਅਤੇ ਲੋੜਵੰਦ ਬੱਚਿਆਂ ਦੀ ਪੜ੍ਹਾਈ ‘ਤੇ ਕੀਤੇ ਕਾਰਜਾਂ ਵਿਚ ਕਰੀਬ 25 ਲੱਖ ਰੁਪਏ ਦੇ ਖਰਚ ਦਾ ਹਿਸਾਬ ਪੇਸ਼ ਕੀਤਾ ਗਿਆ | ਇਸ ਮੌਕੇ ਚੁਣੀ ਨਵੀਂ ਕਾਰਜਕਾਰਨੀ ਸਮੇਤ ਹਾਜ਼ਰ ਮੈਂਬਰਾਂ ਵਿਚ ਪ੍ਰਧਾਨ ਸੁੱਖਾ ਸਿੰਘ ਗਿੱਲ, ਸਕੱਤਰ ਸੁਖਦੇਵ ਸਿੰਘ ਸਭਰਾਅ, ਵੱਸਣ ਸਿੰਘ ਮਲਮੋਹਰੀ, ਜਗਜੀਤ ਸਿੰਘ ਚੋਹਲਾ ਸਾਹਿਬ, ਸਤਪਾਲ ਸਿੰਘ ਵਲਟੋਹਾ, ਬਲਜੀਤ ਸਿੰਘ ਚੋਹਲਾ ਸਾਹਿਬ, ਗੁਰਦੇਵ ਸਿੰਘ ਢਿੱਲੋਂ, ਪੱਖੀ ਸੰਧੂ, ਰਘੂਨਾਥ ਸ਼ਰਮਾ, ਬਲਜਿੰਦਰ ਸਿੰਘ ਗਿੱਲ, ਜੁਝਾਰ ਸਿੰਘ, ਅਵਤਾਰ ਸਿੰਘ ਸੰਗਤਪੁਰ, ਦਲਜੀਤ ਸਿੰਘ ਮੀਆਂਵਿੰਡ, ਬਲਵਿੰਦਰ ਸਿੰਘ ਭੁੱਲਰ, ਸਤਿਬੀਰ ਸਿੰਘ, ਗੁਰਤੇਜ ਸਿੰਘ ਢਿੱਲੋਂ, ਬਲਜੀਤ ਸਿੰਘ, ਬਲਰਾਜ ਸਿੰਘ, ਦਿਲਬਾਗ ਸਿੰਘ, ਹਰਨੇਕ ਸਿੰਘ, ਹਰਪਾਲ ਸਿੰਘ ਅਤੇ ਅਮਰ ਸਿੰਘ ਦੇ ਨਾਂਅ ਸ਼ਾਮਿਲ ਹਨ |