ਚੀਨੀ ਰਾਸ਼ਟਰੀ ਗੀਤ ਸਬੰਧੀ ਬਿੱਲ ਹਾਂਗਕਾਂਗ ਲੈਜੀਕੋ ਚ’ ਪਾਸ

0
178

ਹਾਂਗਕਾਂਗ(ਪਚਬ): ਹਾਂਗ ਕਾਂਗ ਲੈਜੀਕੋ ਨੇ ਬੀਤੇ ਕੱਲ ਇਕ ਵਿਵਾਦਪੂਰਨ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਜਿਸ ਦੇ ਤਹਿਤ ਚੀਨੀ ਰਾਸ਼ਟਰੀ ਗੀਤ ਦਾ ਅਪਮਾਨ ਕਰਨਾ ਗ਼ੈਰਕਾਨੂੰਨੀ ਹੋਵੇਗਾ। ਲੋਕਤੰਤਰ ਪੱਖੀ ਵਿਰੋਧੀ ਮੈਂਬਰਾਂ ਨੇ ਵੋਟਿੰਗ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ, ਪਰ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ। ਉਹ ਇਸ ਨੂੰ ਪ੍ਰਗਟਾਵੇ ਦੀ ਆਜ਼ਾਦੀ ਅਤੇ ਵਧੇਰੇ ਅਧਿਕਾਰਾਂ ਦੀ ਉਲੰਘਣਾ ਵਜੋਂ ਵੇਖਦੇ ਹਨ।
ਚੀਨ ਪੱਖੀ ਬਹੁਗਿਣਤੀ ਨੇ ਕਿਹਾ ਕਿ ਇਹ ਕਾਨੂੰਨ ਹਾਂਗਕਾਂਗ ਦੇ ਨਾਗਰਿਕਾਂ ਲਈ ਰਾਸ਼ਟਰੀ ਗੀਤ ਲਈ ਢੁਕਵਾਂ ਸਤਿਕਾਰ ਦਿਖਾਉਣ ਲਈ ਇਹ ਕਾਨੂੰਨ ਜ਼ਰੂਰੀ ਸੀ। ਜਾਣ ਬੁੱਝ ਕੇ ਚੀਨੀ ਰਾਸ਼ਟਰੀ ਗੀਤ ‘ ਮਾਰਚ ਆਫ਼ ਦ ਵਲੰਟੀਅਰਜ਼’ ਦਾ ਅਪਮਾਨ ਕਰਨ ਦੇ ਦੋਸ਼ੀ ਪਾਏ ਜਾਣ ਵਾਲੇ ਲੋਕਾਂ ਨੂੰ ਤਿੰਨ ਸਾਲ ਤੱਕ ਦੀ ਜੇਲ੍ਹ ਅਤੇ 50,000 ਹਾਂਗ ਕਾਂਗ ਡਾਲਰ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।