‘ਚਾਹਵਾਲੇ’ ਨੇ ਪੁਲਾੜ ’ਚ ਭੇਜਿਆ ਸਮੋਸਾ

0
279

ਲੰਡਨ, ਏਜੰਸੀ : ਬਰਤਾਨੀਆ ’ਚ ਰੇਸਤਰਾਂ ਚਲਾਉਣ ਵਾਲੇ ਇਕ ਭਾਰਤੀ ਮੂਲ ਦੇ ਵਿਅਕਤੀ ਦਾ ਪ੍ਰਯੋਗ ਇੰਨੀਂ ਦਿਨੀਂ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੈ। ਦਰਅਸਲ, ਬਾਥ ਸ਼ਹਿਰ ’ਚ ਚਾਹਵਾਲਾ ਨਾਂ ਦੇ ਮਸ਼ਹੂਰ ਰੇਸਤਰਾਂ ਦੇ ਸੰਚਾਲਕ ਨੀਰਜ ਨੇ ਤੀਜੇ ਯਤਨ ’ਚ ਇਕ ਅਨੋਖਾ ਪੁਲਾੜ ਮਿਸ਼ਨ ਪੂਰਾ ਕੀਤਾ ਹੈ। ਨੀਰਜ ਨੇ ਸਮੋਸੇ ਨੂੰ ਪੁਲਾੜ ’ਚ ਭੇਜਣ ਲਈ ਹੀਲੀਅਮ ਗੈਸ ਵਾਲੇ ਗੁਬਾਰਿਆਂ ਦੀ ਵਰਤੋਂ ਕੀਤੀ।
ਪਹਿਲੀ ਵਾਰ ’ਚ ਤਾਂ ਗੁਬਾਰੇ ਹੱਥ ’ਚੋਂ ਤਿਲਕ ਗਏ, ਜਦੋਂਕਿ ਦੂਜੀ ਵਾਰ ਗੁਬਾਰਿਆਂ ’ਚ ਓਨੀ ਗੈਸ ਨਹੀਂ ਸੀ ਕਿ ਉਹ ਆਸਮਾਨ ਤਕ ਜਾ ਪਾਉਂਦੇ। ਤੀਜੀ ਵਾਰ ਸਭ ਕੁਝ ਸਹੀ ਰਿਾ ਅਤੇ ਗੁਬਾਰੇ ਪੁਲਾਟ ਵੱਲ ਰਵਾਨਾ ਹੋ ਗਏ।
ਯੂਟਿਊਬ ’ਤੇ ਵਾਇਰਲ ਇਸ ਘਟਨਾ ਦੇ ਵੀਡੀਓ ’ਚ ਦਿਸ ਰਿਹਾ ਹੈ ਕਿ ਗੁਬਾਰਿਆਂ ’ਚ ਜੀਪੀਐੱਸ ਟ੍ਰੈਕਰ ਵੀ ਲਗਾਏ ਗਏ ਹਨ। ਗੁਬਾਰੇ ਜਦੋਂ ਆਸਮਾਨ ’ਚ ਕਾਫ਼ੀ ਉੱਪਰ ਚਲੇ ਗਏ ਤਾਂ ਜੀਪੀਐੱਸ ਟ੍ਰੈਕਰ ਨੇ ਕੰਮ ਕਰਨਾ ਬੰਦ ਕਰ ਦਿੱਤਾ, ਪਰ ਅਗਲੇ ਦਿਨ ਜਦੋਂ ਹੇਠਾਂ ਡਿੱਗੇ ਤਾਂ ਪਤਾ ਲੱਗਿਆ ਕਿ ਫਰਾਂਸ ’ਚ ਕਰੈਸ਼ ਲੈਂਡਿੰਗ ਹੋਈ ਹੈ। ਨੀਰਜ ਨੇ ਕਿਹਾ, ‘ਮੈਂ ਇਕ ਵਾਰ ਮਜ਼ਾਕ ’ਚ ਕਿਹਾ ਸੀ ਕਿ ਮੈਂ ਪੁਲਾੜ ’ਚ ਸਮੋਸਾ ਭੇਜਾਂਗੇ ਅਤੇ ਇਸ ਨੂੰ ਪੂਰਾ ਕਰ ਦਿੱਤਾ।’