ਗੁਰੂ ਘਰ ਨੇੜੈ ਸਥਿਤ ਕਾਲਜ ਦੀ ਗਰਾਉਡ ਵਿਚੋਂ ਮਿਲੇ ਬੰਬ, ਪੁਲੀਸ ਕੀਤੇ ਨਕਾਰਾ

0
387

ਹਾਂਗਕਾਂਗ(ਪਚਬ) ਹਾਂਗਕਾਂਗ ਵਿਚ ਹਵਾਲਗੀ ਬਿੱਲ ਦੇ ਵਿਰੋਧ ਵਿਚ ਸੁਰੂ ਹੋਏ ਅਦੋਨਲ ਨੂੰ 6 ਮਹੀਨੇ ਦਾ ਸਮਾਂ ਹੋ ਗਿਆ ਹੈ । ਇਸ ਤਹਿਤ ਸ਼ਾਤੀਪੁਰਵਕ ਸੁਰੂ ਹੋਏ ਵਿਖਾਵੇ ਹੁਣ ਹੋਰ ਭਿਆਨਕ ਰੂਪ ਧਾਰਨ ਕਰ ਰਹੇ ਹਨ। ਐਤਵਾਰ ਨੂੰ ਜਿਥੇ ਪੁਲੀਸ ਨੇ ਇਕ ਘਰ ਵਿਚੋ ਇਕ ਪਿਸਤੋਲ ਅਤੇ ਕੁਝ ਗੋਲੀਆਂ ਬਰਾਮਦ ਕੀਤੀਆਂ ਸਨ ੳਥੇ ਹੀ ਸੋਮਵਾਰ ਸ਼ਾਮ ਨੂੰ ਗੁਰੂ ਘਰ ਨੇੜੇ ਸਥਿਤ ਇੱਕ ਕਾਲਜ਼(Wah Yan College) ਦੀ ਗਰਾਉਡ ਵਿਚੋਂ ਪੁਲੀਸ ਨੇ 2 ਬੰਬ ਮਿਲਣ ਦੀ ਪੁਸਟੀ ਕੀਤੀ ਹੈ। ਪੁਲੀਸ਼ ਬੁਰਾਲੇ ਅਨੁਸਾਰ ਸ਼ਾਮ 5.30 ਇਕ ਸਫਾਈ ਕਰਮੀ ਨੇ ਇਨਾਂ ਬੰਬਾ ਨੂੰ ਦੇਖਿਆ ਤੇ ਪੁਲੀਸ਼ ਨੂੰ ਸੂਿਚਤ ਕੀਤਾ। ਇਨਾਂ ਨੂੰ ਰਾਤ 10 ਵਜੇ ਦੇ ਕਰੀਬ ਬੰਬ ਨਕਾਰਾ ਕਰਨ ਵਾਲੇ ਦਸਤੇ ਨੇ ਨਕਾਰਾ ਕਰ ਦਿੱਤਾ। ਪੁਲੀਸ ਬੁਲਾਰੇ ਅਨੁਾਸਰ ਇਨਾਂ ਬੰਬਾਂ ਵਿਚ 10 ਕਿਲੋ ਦੇ ਕਰੀਬ ਧਮਾਕੇ ਵਾਲਾ ਪਦਾਰਥ ਲਾਇਆ ਗਿਆ ਸੀ। ਇਸ ਦੀ ਮਾਰ 100 ਮੀਟਰ ਤੱਕ ਹੋ ਸਕਦੀ ਸੀ ਤੇ ਇਸ ਨਾਲ ਕਈ ਜਾਨਾਂ ਵੀ ਜਾ ਸਕਦੀਆਂ ਸਨ। ਪੁਲੀਸ਼ ਦਾ ਇਹ ਵੀ ਮੰਨਣਾ ਹੈ ਕਿ ਇਨਾਂ ਬੰਬਾਂ ਨੂੰ ਸਕੂਲ ਵਿਚ ਸਿਰਫ ਲੁਕਾ ਕੇ ਰੱਖਿਆਂ ਗਿਆ ਸੀ।