ਕੋਰੋਨਾ ਨੂੰ WHO ਨੇ ਐਲਾਨ ਕੀਤਾ ਮਹਾਮਾਰੀ

0
190

ਜਨੇਵਾ, ਏਜੰਸੀਆਂ : ਵਿਸ਼ਵ ਸਿਹਤ ਸੰਗਠਨ ਭਾਵ ਡਬਲਿਊਐੱਚਓ (World Health Organisation, WHO) ਨੇ ਦੁਨੀਆ ਭਰ ‘ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਨੂੰ ਮਹਾਮਾਰੀ (Pandemic) ਐਲਾਨ ਕਰ ਦਿੱਤਾ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੈਡ੍ਰਾਸ ਐਡਨਾਮ ਗੈਬਰੇਯੇਸਸ (Tedros Adhanom Ghebreyesus) ਨੇ ਜਨੇਵਾ ‘ਚ ਬੁੱਧਵਾਰ ਨੂੰ ਕਿਹਾ ਕਿ ਸੀਰਡੀਆਈਡੀ-19 (COVID-19) ਨੂੰ ਪੈਨਡੈਮਿਕ ਭਾਵ ਮਾਹਮਾਰੀ ਕਿਹਾ ਜਾ ਸਕਦਾ ਹੈ। ਉਨ੍ਹਾਂ ਨੇ ਇਸ ਦੇ ਤੇਜ਼ੀ ਨਾਲ ਫੈਲਣ ਅਤੇ ਇਸ ਨੂੰ ਕਾਬੂ ਕਰਨ ਨੂੰ ਲੈ ਕੇ ਅਸਫਲਤਾ ‘ਤੇ ਡੂੰਘੀ ਚਿੰਤਾ ਪ੍ਰਗਟਾਈ।

ਗੈਬਰੇਯੇਸਸ ਨੇ ਕਿਹਾ ਕਿ ਸਿਰਫ਼ ਦੋ ਹਫ਼ਤਿਆਂ ‘ਚ ਹੀ ਚੀਨ ਤੋਂ ਬਾਹਰ ਇਸ ਵਾਇਰ ਦੀ ਇਨਫੈਕਸ਼ਨ ‘ਚ 13 ਗੁਣਾ ਵਾਧਾ ਹੋਇਆ ਹੈ। ਬੀਬੀਸੀ ਦੀ ਰਿਪੋਰਟ ਅਨੁਸਾਰ, ਉਨ੍ਹਾਂ ਸਪੱਸ਼ਟ ਕੀਤਾ ਕਿ ਮਹਾਮਾਰੀ ਦੇ ਰੂਪ ‘ਚ ਜਾਂ ਦੁਨੀਆ ਦੇ ਦੂਜੇ ਦੇਸ਼ਾਂ ‘ਚ ਤੇਜ਼ੀ ਨਾਲ ਫੈਲ ਰਹੀ ਬਿਮਾਰੀ ਦੇ ਰੂਪ ‘ਚ ਦਰਸਾਉਣ ਦਾ ਭਾਵ ਇਹ ਨਹੀਂ ਕਿ ਡਬਲਿਊਐੱਚਓ ਆਪਣੀ ਸਲਾਹ ਬਦਲ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਕਿਹਾ ਕਿ ਦੇਸ਼ਾਂ ਨੂੰ ਇਸ ਵਾਇਰਸ ਨਾਲ ਲੜਨ ਲਈ ਤੁਰੰਤ ਅਤੇ ਹਮਲਾਵਰ ਕਦਮ ਚੁੱਕੇ ਜਾਣ ਦੀ ਲੋੜ ਹੈ।

ਡਬਲਿਊਐੱਚਓ ਦੇ ਮੁਖੀ ਨੇ ਕਿਹਾ ਕਿ ਕਈ ਦੇਸ਼ਾਂ ਨੇ ਇਹ ਦਿਖਾ ਦਿੱਤਾ ਹੈ ਕਿ ਇਸ ਵਾਇਰਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਵਾਇਰਸ ਨਾਲ ਜੂਝ ਰਹੇ ਕਈ ਦੇਸ਼ਾਂ ਲਈ ਇਹ ਚੁਣੌਤੀ ਨਹੀਂ ਹੈ ਕਿ ਕੀ ਉਹ ਅਜਿਹਾ ਕਰ ਸਕਦੇ ਹਨ। ਚੁਣੌਤੀ ਇਹ ਹੈ ਕਿ ਕੀ ਉਹ ਕਰਨਗੇ… ਵਰਨਯੋਗ ਹੈ ਕਿ ਡਬਲਿਊਐੱਚਓ ਨੇ ਬੀਤੇ ਦਿਨੀਂ ਇਸ ਵਾਇਰਸ ਦੇ ਪ੍ਰਭਾਵ ਨੂੰ ਲੈ ਕੇ ਜੋਖ਼ਮ ਵਧਾਉਂਦੇ ਹੋਏ ਕੌਮਾਂਤਰੀ ਪੱਧਰ ‘ਤੇ ਬੇਹੱਦ ਉੱਚ ਪੱਧਰ ‘ਤੇ ਕਰ ਦਿੱਤਾ ਸੀ। ਹੁਣ ਉਸ ਨੂੰ ਇਸ ਮਹਾਮਾਰੀ ਐਲਾਨ ਕਰ ਕੇ ਵਿਸ਼ਵ ਭਾਈਚਾਰੇ ਨੂੰ ਸੁਚੇਤ ਕਰ ਦਿੱਤਾ ਹੈ।ਜ਼ਿਕਰਯੋਗ ਹੈ ਕਿ ਕਿਸੇ ਖ਼ਾਸ ਦੇਸ਼ ਜਾਂ ਖੇਤਰ ਵਿਸ਼ੇਸ਼ ‘ਚ ਫੈਲੀ ਬਿਮਾਰੀ ਨੂੰ ਐਪਿਡੈਮਿਕ ਕਿਹਾ ਜਾਂਦਾ ਹੈ ਪਰ ਜਦੋਂ ਇਹ ਦੁਨੀਆਂ ਦੇ ਜ਼ਿਆਦਾਤਰ ਹਿੱਸਿਆਂ ‘ਚ ਫੈਲਣ ਲੱਗਦੀ ਹੈ ਤਾਂ ਇਸ ਨੂੰ ਪੈਨਡੈਮਿਕ ਭਾਵ ਮਹਾਮਾਰੀ ਕਰਾਰ ਦਿੱਤਾ ਜਾਂਦਾ ਹੈ। ਬੀਤੇ ਦਿਨੀਂ ਵੀ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੈਡ੍ਰਾਸ ਐਡਨਾਮ ਗੈਬਰੇਯੇਸਸ (Tedros Adhanom Ghebreyesus) ਨੇ ਕਿਹਾ ਸੀ ਕਿ ਵਾਇਰਸ ਦੇ ਫੈਲਣ ਅਤੇ ਇਸ ਦੇ ਪ੍ਰਭਾਵ ਦਾ ਜੋਖ਼ਮ ਕੌਮਾਂਤਰੀ ਪੱਧਰ ‘ਤੇ ਬੇਹੱਦ ਜ਼ਿਆਦਾ ਹੋ ਗਿਆ ਹੈ। ਇਸ ਵਾਇਰਸ ਦਾ ਖ਼ਤਰਾ ਜਿੰਨਾ ਵਧਿਆ ਹੈ, ਉਸ ਨੂੰ ਵੇਖਦੇ ਹੋਏ ਵਿਸ਼ਵ ਭਾਈਚਾਰਾ ਓਨਾ ਤਿਆਰ ਨਹੀਂ ਹੈ ਜਿੰਨਾ ਕਿ ਚੀਨ.. ਡਬਲਿਊਐੱਚਓ ਅਨੁਸਾਰ, ਚੀਨ ਨੇ ਜਿੰਨੀਆਂ ਸਾਵਧਾਨੀਆਂ ਵਰਤੀਆਂ, ਵਿਸ਼ਵ ਭਾਈਚਾਰਾ ਉਸ ਤਰ੍ਹਾਂ ਨਾਲ ਤਿਆਰ ਨਹੀਂ ਹੈ।