ਤੇ ਸਾਡੇ ਉਪ-ਰਾਸ਼ਟਰਪਤੀ ਵੀ ਠੱਗੇ ਗਏ

0
311

ਦਿੱਲੀ:- ਦੇਸ਼ ਦੇ ਲੋਕਾਂ ਨਾਲ ਰੋਜ ਵੱਖ-ਵੱਖ ਤਰਾਂ ਦੀਆਂ ਠੱਗੀਆਂ ਵੱਜਦੀਆਂ ਹਨ। ਉਹ ਆਪਣੇ ਦੁੱਖ ਸਰਕਾਰ ਨੂੰ ਦੱਸਦੇ ਵੀ ਹਨ ਪਰ ਫਿਰ ਵੀ ਸਰਕਾਰ ਕੁਝ ਨਹੀਂ ਕਰਦੀ। ਇਸ ਦੀ ਤਾਜ਼ਾ ਉਦਹਾਰਣ ਹੈ ਸਾਡੇ ਉਪ-ਰਾਸ਼ਟਰਪਤੀ ਵੈਕਟਾ ਨਾਇਡੂ। ਕੱਲ ਉਹਨਾਂ ਰਾਜ ਸਭਾ ਵਿਚ ਆਪਣੇ ਨਾਲ ਹੋਈ ਠੱਗੀ ਦੀ ਗੱਲ ਸਾਂਝੀ ਕੀਤੀ ਤੇ ਸਰਕਾਰ ਨੂੰ ਕਿਹਾ ਕਿ ਇਸ ਵੱਲ ਧਿਆਨ ਦਿੱਤਾ ਜਾਵੇ। ਅਸਲ ਵਿਚ ਉਪ-ਰਾਸ਼ਟਰਪਤੀ ਬਨਣ ਤੋ ਬਾਅਦ ਉਨਾਂ ਨੂੰ ਲੱਗਾ ਕਿ ਉਹ ਕੁਝ ਭਾਰੇ ਹਨ ਤੇ ਆਪਣਾ ਭਾਰ ਘੱਟ ਕਰਨ ਲਈ ਇਲਾਜ ਲੱਭਣ ਲੱਗੇ। ਇਸੇ ਦੌਰਨਾ ਉਨਾਂ ਦੀ ਨਜਰ ਇਕ ਇਸ਼ਤਿਹਾਰ ਤੇ ਗਈ ਜਿਸ ਵਿਚ ਕੁਝ ਗੋਲੀਆਂ ਨਾਲ ਭਾਰ 28 ਦਿਨਾਂ ਵਿਚ ਭਾਰ ਘੱਟ ਕਰਨ ਦਾ ਦਾਅਵਾ ਕੀਤਾ ਗਿਆ ਸੀ। ਇਨਾਂ ਗੋਲੀਆਂ ਦੀ ਕੀਮਤ 1230 ਰੁਪਏ ਸੀ। ਉਪ-ਰਾਸ਼ਟਰਪਤੀ ਸਾਬ ਨੇ ਬਣਦੀ ਰਕਮ ਭੇਜ ਕੇ ਗੋਲੀਆਂ ਦਾ ਇਤਯਾਰ ਸੁਰੂ ਕਰ ਦਿੱਤਾ। ਕੁਝ ਦਿਨਾਂ ਬਾਅਦ ਉਨਾਂ ਨੂੰ ਇਕ ਪੈਕਿਟ ਮਿਲਿਆ ਜਿਸ ਵਿਚ ਕਿਹਾ ਗਿਆ ਸੀ ਕੇ ਜੇਕਰ ਉਹ ਦਵਾਈ ਚਹੁਦੇ ਹਨ ਤਾ ਇਕ ਹਜਾਰ ਰੁਪਏ ਹੋਰ ਭੇਜਣ। ਜਾਂਚ ਕਰਨ ਤੋ ਪਤਾ ਲੱਗਾ ਕਿ ਇਹ ਕੰਪਨੀ ਅਮਰੀਕਾ ਤੋ ਚੱਲ ਰਹੀ ਹੈ ਤੇ ਉਹ ਠੱਗੇ ਜਾ ਚੁੱਕੇ ਹਨ। ਸ਼ੋਸਲ ਮੀਡੀਆਂ ਤੇ ਇਸ ਗੱਲ ਦੀ ਬਹੁਤ ਚਰਚਾ ਹੈ ਤੇ ਕੁਝ ਲੋਕੀਂ ਉਪ-ਰਾਸ਼ਟਰਪਤੀ ਦੀ ਇਮਾਨਦਾਰੀ ਦੀ ਗੱਲ ਵੀ ਕਰ ਰਹੇ ਹਨ ਕਿ ਉਹ ਆਪਣੇ ਨਾਲ ਵੱਜੀ ਠੱਗੀ ਨੂੰ ਸਾਹਮਣੇ ਲੈ ਕੇ ਆਏ ਹਨ ਤਾਂ ਕਿ ਹੋਰ ਲੋਕਾਂ ਨੂੰ ਬਚਾਇਆ ਜਾ ਸਕੇ।