ਸਰਕਾਰ ਸਕੂਲ਼ ਖੋਹਲਣ ਵਿੱਚ ਕਾਹਲ ਨਾ ਕਰੇ:ਮਾਹਿਰ

0
493

ਹਾਂਗਕਾਂਗ(ਪਚਬ): ਸਰਕਾਰ ਵੱਲੋਂ ਅਗਲੇ ਮਹੀਨੇ 20 ਤੋਂ ਬਾਅਦ ਸਕੂਲ ਖੋਲਣ ਦੇ ਆ ਰਹੇ ਸਕੇਤਾਂ ਤੋ ਬਾਦ ਇਕ ਮਾਹਿਰ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ। ਸਰਕਾਰ ਦੇ ਇਕ ਸਲਾਹਕਾਰ ਡਾਕਟਰ ਨੇ ਕਿਹਾ ਹੈ ਕਿ ਸਰਕਾਰ ਇਸ ਗੱਲ ਦਾ ਖਿਆਲ ਰੱਖੇ ਕਿ ਜਦ ਹਾਂਗਕਾਂਗ ਵਿਚ ਕੋਈ ਨਵਾ ਕੇਸ ਨਾ ਹੋਵੇ ਉਸ ਤੋਂ 28 ਦਿਨ ਬਾਅਦ ਹੀ ਸਕੂਲ਼ ਖੋਲੇ ਜਾਣ।ਮਾਹਿਰ ਡਾ ਡੈਵਿਡ ਹੂਈ ਨੇ ਇਕ ਰੇਡੀਓ ਪ੍ਰਗਰਾਮ ਵਿਚ ਇਸ ਗੱਲ ਨਾਲ ਸਹਿਮਤੀ ਪ੍ਰਗਟ ਕੀਤੀ ਕਿ ਪਹਿਲਾਂ ਵੱਡੇ ਬੱਚਿਆ ਲਈ ਸਕੂਲ਼ ਖੋਲੋ ਜਾਣ ਕਿੳ ਜੋ ਉਹ ਆਪਣੀ ਸਾਫ ਸਫਾਈ ਦਾ ਖੁਦ ਵਧੀਆ ਖਿਆਲ ਰੱਖ ਸਕਦੇ ਹਨ। ਇਸ ਤੋ 14 ਦਿਨ ਬਾਅਦ ਛੋਟੇ ਬੱਚਿਆ ਨੂੰ ਸਕੂਲ਼ ਜਾਣ ਦੀ ਆਗਿਆ ਹੋਵੇ। ਯਾਦ ਰਹੇ ਇਸ ਸਮੇਂ ਹਾਂਗਕਾਂਗ ਵਿਚ 126 ਕਰੋਨਾ ਤੋਂ ਪੀੜਤ ਹਨ ਤੇ ਇਸ ਵਿਚ ਹਰ ਦਿਨ ਵਾਧਾ ਹੋ ਰਿਹਾ ਹੈ।