ਅਨਾਜ ’ਚੋਂ ਕੱਢਿਆ ਦੁੱਧ ਕਿਵੇਂ ਹੈ ਲਾਹੇਵੰਦ

0
382

ਦੁੱਧ ਨੂੰ ਇਨਸਾਨਾਂ ਲਈ ਇੱਕ ਪੋਸ਼ਕ ਅਤੇ ਸੰਤੁਲਿਤ ਆਹਾਰ ਮੰਨਿਆ ਜਾਂਦਾ ਹੈ।
ਪਰ ਹੁਣ ਲੋਕ ਗਾਂ, ਮੱਝ, ਬੱਕਰੀ ਦੇ ਦੁੱਧ ਦੀ ਥਾਂ ਅਨਾਜ ਵਿੱਚੋਂ ਕੱਢੇ ਗਏ ਦੁੱਧ ਜਿਵੇਂ, ਸੋਇਆਬੀਨ ਦਾ ਦੁੱਧ, ਨਾਰੀਅਲ ਦਾ ਦੁੱਧ, ਜੌਂ ਦਾ ਦੁੱਧ ਜਾਂ ਭੰਗ ਦੇ ਦੁੱਧ ਵੱਲ ਵਧ ਰਹੇ ਹਨ।
ਇਨ੍ਹਾਂ ਨੂੰ ਪੌਦਿਆਂ ‘ਚੋਂ ਕੱਢਿਆ ਜਾਣਾ ਵਾਲ ਦੁੱਧ ਕਹਿੰਦੇ ਹਨ। ਇੱਕ ਦੌਰ ਸੀ ਜਦੋਂ ਇਸ ਤਰ੍ਹਾਂ ਦੇ ਦੁੱਧ ਨੂੰ ਕੋਈ ਪੁੱਛਦਾ ਤੱਕ ਨਹੀਂ ਸੀ।
ਪਰ ਹੁਣ ਵੇਗਨ ਲੋਕਾਂ ਦੀ ਇੱਕ ਵੱਡੀ ਆਬਾਦੀ ਹੋ ਗਈ ਹੈ, ਜੋ ਦੁੱਧ ਦੀਆਂ ਲੋੜਾਂ ਪੂਰੀਆਂ ਕਰਨ ਲਈ ਪੌਦਿਆਂ ਤੋਂ ਨਿਕਲੇ ਦੁੱਧ ਨਾਲ ਪੂਰਾ ਕਰਦੇ ਹਨ। ਇਸ ਲਈ ਪੌਦਿਆਂ ਤੋਂ ਨਿਕਲਣ ਵਾਲਾ ਹਰ ਤਰ੍ਹਾਂ ਦਾ ਦੁੱਧ ਹੁਣ ਬਾਜ਼ਾਰ ਵਿੱਚ ਮੌਜੂਦ ਹੈ।
ਹੁਣ ਤੋਂ ਪਹਿਲਾਂ ਵੀ ਕੁਝ ਲੋਕ ਡੇਅਰੀ ਦੁੱਧ ਦੀ ਥਾਂ ਬਦਾਮ ਦਾ ਦੁੱਧ ਪੀਣਾ ਪਸੰਦ ਕਰਦੇ ਸਨ। ਬਹੁਤ ਸਾਰੇ ਲੋਕ ਜਾਨਵਰਾਂ ਦੇ ਅਧਿਕਾਰਾਂ ਲਈ ਅਜਿਹਾ ਕਰਦੇ ਹਨ, ਜਦਕਿ ਬਹੁਤ ਸਾਰੇ ਲੋਕ ਦੁੱਧ ਵਿੱਚ ਮੌਜੂਦ ਸ਼ੂਗਰ ਲੈਕੋਜ਼ ਨਹੀਂ ਪਚਾ ਸਕਦੇ ਤਾਂ ਕਰਕੇ ਇਨ੍ਹਾਂ ਨੂੰ ਬਦਲ ਵਜੋਂ ਚੁਣਦੇ ਹਨ।
ਪਰ ਹੁਣ ਵਧਦੇ ਵਾਤਾਵਰਨ ਸੰਕਟ ਕਾਰਨ ਇੱਕ ਵੱਡੀ ਆਬਾਦੀ ਅਜਿਹਾ ਕਰ ਰਹੀ ਹੈ।
ਕੀ ਸੱਚਮੁੱਚ ਇਸ ਨਾਲ ਵਾਤਾਵਰਨ ਦਾ ਭਲਾ ਹੋਵੇਗਾ ਅਤੇ ਕੀ ਇਸ ਤਰ੍ਹਾਂ ਦੇ ਦੁੱਧ ‘ਚ ਡੇਅਰੀ ਦੁੱਧ ਨਾਲ ਮਿਲਣ ਵਾਲੇ ਸਾਰੇ ਪੋਸ਼ਕ ਤੱਤ ਮੌਜੂਦ ਹਨ?
ਕਾਰਬਨ ਨਿਕਾਸੀ
ਓਕਸਫੋਰਡ ਯੂਨੀਵਰਸਿਟੀ ‘ਚ ਖੋਜਕਾਰ ਜੋਸੈਫ ਪੂਰ ਨੇ ਅਨਾਜ ਵਾਲੇ ਦੁੱਧ ‘ਤੇ 2018 ਵਿੱਚ ਇੱਕ ਖੋਜ ਪ੍ਰਕਾਸ਼ਿਤ ਕੀਤੀ ਸੀ।
ਇਸ ਖੋਜ ਵਿੱਚ ਸਿੱਟਾ ਨਿਕਲਿਆ ਸੀ ਕਿ ਨਾਨ ਡੇਅਰੀ ਮਿਲਕ ਯਾਨਿ ਅਨਾਜ ਵਾਲਾ ਦੁੱਧ ਗਾਂ ਦੇ ਦੁੱਧ ਨਾਲੋਂ ਵਧੇਰੇ ਲਾਹੇਵੰਦ ਹੈ।
ਗਾਂ ਦਾ ਦੁੱਧ ਹਾਸਿਲ ਕਰਨ ਲਈ ਵੱਡੇ ਪੱਧਰ ‘ਤੇ ਜ਼ਮੀਨ ਅਤੇ ਚਾਰੇ ਦਾ ਇੰਤਜ਼ਾਮ ਕਰਨਾ ਪੈਂਦਾ ਹੈ। ਗਾਂ ਦਾ ਦੁੱਧ ਹਾਸਿਲ ਕਰਨ ਵਿੱਚ ਕਾਫੀ ਮਾਤਰਾ ਵਿੱਚ ਕਾਰਬਨ ਦੀ ਨਿਕਾਸੀ ਹੁੰਦੀ ਹੈ, ਜੋ ਵਾਤਾਵਰਨ ਲਈ ਖ਼ਤਰਨਾਕ ਹੈ।
ਜੇਕਰ ਗੱਲ ਕੀਤੀ ਜਾਵੇ ਕਾਰਬਨ ਨਿਕਾਸੀ ਦੀ ਤਾਂ ਜੌਂ, ਸੋਇਆ, ਬਦਾਮ, ਚੌਲਾਂ ਤੋਂ ਨਿਕਲਣ ਵਾਲਾ ਦੁੱਧ ਤਿਆਰ ਕਰਨ ਵਿੱਚ ਡੇਅਰੀ ਦੇ ਦੁੱਧ ਦੇ ਮੁਕਾਬਲੇ ਇੱਕ ਤਿਹਾਈ ਤੋਂ ਵੀ ਘੱਟ ਕਾਰਬਨ ਦੀ ਨਿਕਾਸੀ ਹੁੰਦੀ ਹੈ।
ਜਿਵੇਂ, ਜੌਂ ਦੇ ਪੌਦੇ ਤੋਂ ਇੱਕ ਲੀਟਰ ਦੁੱਧ ਕੱਢਣ ਲਈ ਜਿੰਨੀ ਜੌਂ ਬੀਜੀ ਜਾਂਦੀ ਹੈ, ਉਸ ਵਿਚੋਂ ਸਿਰਫ਼ 0.9 ਕਿਲੋ ਗ੍ਰਾਮ ਕਾਰਬਨ ਵਾਤਾਵਰਨ ਵਿੱਚ ਮਿਲਦੀ ਹੈ। ਚੌਲਾਂ ਤੋਂ 1.2 ਗ੍ਰਾਮ, ਜਦਕਿ ਸੋਇਆ ‘ਚੋਂ ਇੱਕ ਕਿਲੋਗ੍ਰਾਮ ਕਾਰਬਨ ਦੀ ਨਿਕਾਸੀ ਹੁੰਦੀ ਹੈ।
ਉੱਥੇ ਹੀ ਡੇਅਰੀ ਵਾਲਾ ਦੁੱਧ ਪੈਦਾ ਕਰਨ ਲਈ 3.2 ਕਿਲੋਗ੍ਰਾਮ ਕਾਰਬਨ ਦੀ ਨਿਕਾਸੀ ਹੁੰਦੀ ਹੈ।
ਡੇਅਰੀ ਦੇ ਦੁੱਧ ਦੇ ਮੁਕਾਬਲੇ ਪੌਦਿਆਂ ਤੋਂ ਦੁੱਧ ਕੱਢਣ ਵਿੱਚ ਪਾਣੀ ਦੀ ਖ਼ਪਤ ਵੀ ਘੱਟ ਹੁੰਦੀ ਹੈ। ਮਿਸਾਲ ਵਜੋਂ ਬਦਾਮ ਨੂੰ ਸਭ ਤੋਂ ਵੱਧ ਪਾਣੀ ਦੀ ਦਰਕਾਰ ਹੁੰਦੀ ਹੈ। ਇੱਕ ਲੀਟਰ ਬਦਾਮ ਦਾ ਦੁੱਧ ਕੱਢਣ ਲਈ 371 ਲੀਟਰ ਪਾਣੀ ਦੀ ਲੋੜ ਹੁੰਦੀ ਹੈ।
ਜਦਕਿ ਡੇਅਰੀ ਦਾ ਇੱਕ ਲੀਟਰ ਦੁੱਧ ਕੱਢਣ ਲਈ 628 ਲੀਟਰ ਪਾਣੀ ਦੀ ਲੋੜ ਹੁੰਦੀ ਹੈ।
ਕੈਲਸ਼ੀਅਮ ਅਤੇ ਪ੍ਰੋਟੀਨ
ਦੁੱਧ ਨਾਲ ਦੋ ਪੋਸ਼ਕ ਤੱਤ ਸਭ ਤੋਂ ਵੱਧ ਮਾਤਰਾ ਵਿੱਚ ਮਿਲਦੇ ਹਨ, ਕੈਲਸ਼ੀਅਮ ਅਤੇ ਪ੍ਰੋਟੀਨ।
ਜੇਕਰ ਤੁਸੀਂ ਦੁੱਧ ਦੀ ਵਰਤੋਂ ਸਿਰਫ਼ ਚਾਹ, ਕਾਫੀ ਲਈ ਕਰਦੇ ਹੋ ਤਾਂ ਤੁਸੀਂ ਦੁੱਧ ਦੇ ਕਿਸੇ ਵੀ ਬਦਲ ‘ਤੇ ਵਿਚਾਰ ਕਰ ਸਕਦੇ ਹੋ।
ਪਰ ਜੇਕਰ ਦੁੱਧ ਤੁਹਾਡੇ ਜਾਂ ਤੁਹਾਡੇ ਬੱਚੇ ਲਈ ਖ਼ੁਰਾਕ ਦਾ ਅਹਿਮ ਹਿੱਸਾ ਹੈ ਤਾਂ ਫਿਰ ਸੰਜੀਦਗੀ ਨਾਲ ਸੋਚਣਾ ਪਵੇਗਾ।
ਪ੍ਰੋਟੀਨ ਦੇ ਮਾਮਲੇ ਵਿੱਚ ਸਿਰਫ਼ ਸੋਇਆ ਦੁੱਧ ‘ਚ ਹੀ ਡੇਅਰੀ ਦੁੱਧ ਜਿੰਨਾ ਪ੍ਰੋਟੀਨ ਮਿਲਦਾ ਹੈ। 100 ਮਿਲੀਲੀਟਰ ਸੋਇਆ ਦੁੱਧ ਵਿੱਚ 3.4 ਗ੍ਰਾਮ ਪ੍ਰੋਟੀਨ ਹੁੰਦਾ ਹੈ।
ਜਦਕਿ ਗਾਂ ਦੇ 100 ਮਿਲੀਲੀਟਰ ਦੁੱਧ ਵਿੱਚ ਵਿੱਚ 3.5 ਗ੍ਰਾਮ ਪ੍ਰੋਟੀਨ ਹੁੰਦਾ ਹੈ। ਉੱਥੇ ਹੀ ਬਦਾਮ, ਚੌਲ, ਨਾਰੀਅਲ ਆਦਿ ਦੇ ਦੁੱਧ ਵਿੱਚ ਸੋਇਆ ਦੁੱਧ ਦੇ ਮੁਕਾਬਲੇ ਕਾਫੀ ਘੱਟ ਪ੍ਰੋਟੀਨ ਮਿਲਦਾ ਹੈ।
ਹੇਜ਼ਲਨਟ, ਭੰਗ ਅਤੇ ਜੌਂ ਦੇ ਦੁੱਧ ਵਿੱਚ ਵੀ ਸੋਇਆ ਜਿੰਨਾ ਤਾਂ ਨਹੀਂ ਪਰ ਕਰੀਬ-ਕਰੀਬ ਓਨਾਂ ਹੀ ਪ੍ਰੋਟੀਨ ਹੁੰਦਾ ਹੈ। ਜਾਣਕਾਰ ਵੀ ਡੇਅਰੀ ਦੁੱਧ ਦੀ ਥਾਂ ਸੋਇਆ ਮਿਲਕ ਦੀ ਸਲਾਹ ਦਿੰਦੇ ਹਨ।
ਫੈਟ ਰਹਿਤ ਦੁੱਧ
ਪੌਦਿਆਂ ਤੋਂ ਨਿਕਲਣ ਵਾਲੇ ਦੁੱਧ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਵਿੱਚ ਵਸਾ ਦੀ ਮਾਤਰਾ ਲਗਭਗ ਨਾਂ ਦੇ ਬਰਾਬਰ ਹੁੰਦੀ ਹੈ।