ਓਸ਼ਨ ਪਾਰਕ 18 ਨੂੰ ਖੋਲੇਗਾ ਆਪਣੇ ਦਰ

0
423

ਹਾਂਗਕਾਂਗ(ਪਚਬ): ਹਾਂਗਕਾਂਗ ਵਿੱਚ ਕਰੋਨਾਂ ਕਾਬੂ ਹੇਠ ਆਉਣ ਤੋਂ ਬਾਅਦ ਸਰਕਾਰ ਨੇ ਬਹੁਤ ਸਾਰੀਆਂ ਢਿੱਲਾਂ ਦਾ ਐਲਾਨ ਕੀਤਾ ਹੈ। ਇਸ ਤਹਿਤ ਹੁਣ ਮੰਨੋਰੰਜਨ ਪਾਰਕ ਖੋਲਣ ਦੀ ਆਗਿਆ ਮਿਲਦੇ ਹੀ ਓਸ਼ਨ ਪਾਰਕ ਦਾ ਐਲਾਨ ਆਇਆ ਹੈ। ਇਸ ਪਾਰਕ ਦੇ ਵੈਬਸਾਈਟ ਤੋ ਮਿਲੀ ਸੂਚਨਾ ਅਨੁਸਾਰ ਇਹ ਆਪਣੇ ਦਰ 18 ਸਤੰਬਰ ਨੂੰ ਆਮ ਲੋਕਾਂ ਲਈ ਖੋਲ ਦੇਵੇਗਾ। ਇਹ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਖੁਲੇਗਾ ਜਦ ਕਿ ਹਫਤੇ ਦੇ ਅਖੀਰ ਦੇ 2 ਦਿਨ ਅਤੇ ਛੁੱਟੀਆਂ ਵਾਲੇ ਦਿਨ, ਸ਼ਾਮ 7 ਵਜੇ ਇਸ ਦੇ ਦਰ ਬੰਦ ਹੋਣਗੇ। ਕਰੋਨਾ ਕਾਰਨ ਟਿਕਟਾਂ ਆਨਲਾਇਨ ਹੀ ਮਿਲਣਗੀਆਂ। ਪਾਰਕ ਦੇ ਅੰਦਰ ਵੀ ਕਰੋਨਾ ਰੋਕੂ ਇਤਯਾਮ ਕੀਤੇ ਗਏ ਹਨ।