ਇੰਟਰਨੈੱਟ ਦਾ ਸੱਚ!

0
328

ਵਾਸ਼ਿੰਗਟਨ : ਇੰਟਰਨੈੱਟ ਨੂੰ ਆਧੁਨਿਕ ਮਾਨਵ ਇਤਿਹਾਸ ਦੀ ਸਭ ਤੋਂ ਵੱਡੀ ਕਾਢ ਕਹਿਣਾ ਅਪ੍ਸੰਗਿਕ ਨਹੀਂ ਹੋਵੇਗਾ। ਇੰਟਰਨੈੱਟ ਨੇ ਪੂਰੀ ਦੁਨੀਆ ਨੂੰ ਮੁੱਠੀ ‘ਚ ਕਰ ਲੈਣ ਦੀ ਤਾਕਤ ਦਿੱਤੀ ਹੈ। ਅਜਿਹਾ ਲਗਦਾ ਹੈ ਕਿ ਮੰਨੋ ਪੂਰੀ ਦੁਨੀਆ ਕੰਪਿਊਟਰ, ਲੈਪਟਾਪ ਤੇ ਫੋਨ ‘ਚ ਸਮਾ ਗਈ ਹੈ। ਤੁਸੀਂ ਆਪਣੇ ਫੋਨ ‘ਤੇ ਕਲਿੱਕ ਕਰ ਕੇ ਦੁਨੀਆ ਦੇ ਕਿਸੇ ਵੀ ਕੋਨੇ ‘ਚ ਬੈਠੇ ਵਿਅਕਤੀ ਨਾਲ ਸੰਪਰਕ ਕਰ ਸਕਦੇ ਹੋ। ਕਿਸੇ ਵੀ ਦੇਸ਼ ‘ਚ ਹੋਣ ਵਾਲੀ ਕਿਸੇ ਵੀ ਘਟਨਾ ਬਾਰੇ ਪੜ੍ਹ ਸਕਦੇ ਹੋ ਜਾਂ ਵੇਖ ਸਕਦੇ ਹੋ ਪਰ ਤੁਸੀਂ ਕਦੀ ਸੋਚਿਆ ਹੈ ਕਿ ਬਿਨਾਂ ਤਾਰ ਦੇ ਤੁਹਾਡੇ ਸਮਾਰਟਫੋਨ ਤਕ ਇੰਟਰਨੈੱਟ ਕਿਵੇਂ ਪਹੁੰਚਦਾ ਹੈ?

ਅਸਲ ‘ਚ ਸਮੁੰਦਰ ਤੇ ਮਹਾਸਾਗਰ ‘ਚ ਕਈ ਕਿਲੋਮੀਟਰ ਲੰਬੀ ਕੇਬਲ ਵਿਛਾਈ ਗਈ ਹੈ। ਇਨ੍ਹਾਂ ਕੇਬਲਾਂ ਰਾਹੀਂ ਇੰਟਰਨੈੱਟ ਸਾਡੇ ਤਕ ਪਹੁੰਚਦਾ ਹੈ। ਪਾਣੀ ਦੇ ਅੰਦਰ ਕੇਬਲ ਵਿਛਾਉਣ ਦੇ ਗੂਗਲ ਦੇ ਪ੍ਰਾਜੈਕਟ ਨਾਲ ਜੁੜੇ ਜੇਨੇ ਸਟੋਵੈਲ ਦੱਸਦੇ ਹਨ, ‘ਕਈ ਲੋਕਾਂ ਨੂੰ ਲਗਦਾ ਹੈ ਕਿ ਇੰਟਰਨੈੱਟ ਬੱਦਲਾਂ ਰਾਹੀਂ ਸਾਡੇ ਤਕ ਪਹੁੰਚਦਾ ਹੈ ਪਰ ਇਹ ਗ਼ਲਤ ਹੈ।’ ਇੰਟਰਨੈੱਟ ਛੋਟੇ-ਛੋਟੇ ਕੋਡ ਦਾ ਸਮੂਹ ਹੈ ਜੋ ਸਮੁੰਦਰ ‘ਚ ਵਿਛੀ ਕੇਬਲ ਰਾਹੀਂ ਸਾਡੇ ਤਕ ਪਹੁੰਚਦਾ ਹੈ। ਵਾਲ ਤੋਂ ਵੀ ਪਤਲੀ ਤਾਰ ਦੀ ਮਦਦ ਨਾਲ ਇੰਟਰਨੈੱਟ ਨੂੰ ਦੁਨੀਆ ਦੇ ਇਕ ਕਿਨਾਰੇ ਤੋਂ ਦੂਜੇ ਕਿਨਾਰੇ ਤਕ ਪਹੁੰਚਣ ‘ਚ ਮੁਸ਼ਕਿਲ ਨਾਲ ਓਨਾ ਸਮਾਂ ਲਗਦਾ ਹੈ ਜਿੰਨਾਂ ਤੁਹਾਨੂੰ ਇਕ ਸ਼ਬਦ ਪੜ੍ਹਨ ‘ਚ। ਦੁਨੀਆ ਭਰ ਨੂੰ ਇੰਟਰਨੈੱਟ ਨਾਲ ਜੋੜਨ ਲਈ ਮਹਾਸਾਗਰਾਂ ‘ਚ ਕਰੀਬ 12 ਲੱਖ ਸੱਤ ਹਜ਼ਾਰ ਕਿਲੋਮੀਟਰ ਲੰਬੀ ਕੇਬਲ ਵਿਛਾਈ ਗਈ ਹੈ।

ਤੁਹਾਡੇ ਫੋਨ ਤਕ ਕਿਵੇਂ ਪਹੁੰਚਦੈ ਇੰਟਰਨੈੱਟ?

ਕੇਬਲ ਨੂੰ ਵਿਛਾਉਣ ਲੱਗੇ ਉਸ ਨੂੰ ਪਲਾਸਟਿਕ ਜਾਂ ਸਟੀਲ ਦੇ ਖੋਲ ਨਾਲ ਢਕਿਆ ਜਾਂਦਾ ਹੈ। ਸਮੁੰਦਰ ‘ਚ ਕੇਬਲ ਵਿਛਾਉਣ ਦਾ ਕੰਮ ਪੂਰਾ ਹੋਣ ‘ਤੇ ਡਾਟਾ ਪ੍ਕਾਸ਼ ਦੀ ਗਤੀ ਨਾਲ ਉਨ੍ਹਾਂ ਤਾਰਾਂ ‘ਚੋਂ ਲੰਘ ਕੇ ਜ਼ਮੀਨ ‘ਤੇ ਸਥਿਤ ਨੈੱਟਵਰਕ ਜਾਂ ਸੈਟੇਲਾਈਟ ਨਾਲ ਸੰਪਰਕ ਬਣਾਉਂਦਾ ਹੈ। ਇਨ੍ਹਾਂ ਨੈੱਟਵਰਕ ਜਾਂ ਸੈਟੇਲਾਈਟ ਦੀ ਮਦਦ ਨਾਲ ਅਸੀਂ ਇੰਟਰਨੈੱਟ ਦੀ ਵਰਤੋਂ ਕਰ ਪਾਉਂਦੇ ਹਾਂ।

25 ਸਾਲ ਹੁੰਦੀ ਹੈ ਇੰਟਰਨੈੱਟ ਕੇਬਲ ਦੀ ਉਮਰ

ਇੰਟਰਨੈੱਟ ਕੇਬਲ ਨੂੰ ਕੁਦਰਤੀ ਆਫ਼ਤ ਤੋਂ ਬਚਾਉਣ ਦੀ ਪੂਰੀ ਵਿਵਸਥਾ ਕੀਤੀ ਜਾਂਦੀ ਹੈ। ਇਸ ਦੇ ਬਾਵਜੂਦ ਪਾਣੀ ਦੇ ਤੇਜ਼ ਬਹਾਅ, ਭੂਚਾਲ ਆਦਿ ਨਾਲ ਉਨ੍ਹਾਂ ਦੇ ਨੁਕਸਾਨੇ ਜਾਣ ਦੀ ਸ਼ੰਕਾ ਰਹਿੰਦੀ ਹੈ। ਇਕ ਕੇਬਲ ਕਰੀਬ 25 ਸਾਲ ਤਕ ਕੰਮ ਕਰ ਸਕਦੀ ਹੈ।

ਸਭ ਤੋਂ ਪਹਿਲਾਂ ਇੰਟਰਨੈੱਟ ਕੇਬਲ ਨਾਲ ਜੁੜੇ ਸਨ ਅਮਰੀਕਾ ਤੇ ਬਿ੍ਟੇਨ

1858 ‘ਚ ਪਹਿਲੀ ਵਾਰ ਅਟਲਾਂਟਿਕ ਮਹਾਸਾਗਰ ‘ਚ ਵਿਛਾਈ ਗਈ ਕੇਬਲ ਰਾਹੀਂ ਅਮਰੀਕਾ ਤੇ ਬਿ੍ਟੇਨ ਨੂੰ ਇੰਟਰਨੈੱਟ ਨਾਲ ਜੋੜਿਆ ਗਿਆ ਸੀ। ਉਸ ਸਮੇਂ ਡਾਟਾ ਨੂੰ ਟ੍ਰਾਂਸਮਿਟ ਹੋਣ ‘ਚ ਕਰੀਬ 16 ਘੰਟੇ ਦਾ ਸਮਾਂ ਲੱਗ ਜਾਂਦਾ ਸੀ। ਉਸ ਤੋਂ ਬਾਅਦ ਦੇ ਦਹਾਕਿਆਂ ‘ਚ ਤੇਜ਼ੀ ਨਾਲ ਸੈਟੇਲਾਈਟ ਤੇ ਵਾਇਰਲੈੱਸ ਤਕਨੀਕਾਂ ਦਾ ਵਿਕਾਸ ਹੋਇਆ। ਇਨ੍ਹਾਂ ਦੀ ਵਰਤੋਂ ਨਾਲ ਹੁਣ ਇਕ ਸਕਿੰਟ ਤੋਂ ਵੀ ਘੱਟ ਸਮੇਂ ‘ਚ ਕਿਸੇ ਵੀ ਡਿਵਾਈਸ ‘ਤੇ ਡਾਟਾ ਟ੍ਰਾਂਸਮਿਟ ਹੋ ਜਾਂਦਾ ਹੈ।