ਅੱਖੀਂ ਦੇਖੀ ਅਤੇ ਹੱਡ ਬੀਤੀ ਹਾਂਗ ਕਾਂਗ ਦੀ ਕੋਰੋਨਾ ਵਾਇਰਸ ਨਾਲ ਜੰਗ !

0
470

ਜਨਵਰੀ ਦਾ ਪਹਿਲਾ ਹਫ਼ਤਾ – ਵੂਹਾਨ ਵਿੱਚ ਅਣਜਾਣ ਕਿਸਮ ਦੀ ਬਿਮਾਰੀ ਫ਼ੈਲਣ ਦੀ ਖ਼ਬਰ ਨਾਲ ਹਾਂਗ ਕਾਂਗ ਦੀ ਤਕਰੀਬਨ ਤਕਰੀਬਨ ਸਾਰੀ ਆਬਾਦੀ ਨੇ ਮਾਸਕ ਪਾਉਣੇ ਅਤੇ ਹੱਥ ਵਗੈਰਾ ਧੋਣੇ ਅਤੇ ਆਪਣਾ ਧਿਆਨ ਰੱਖਣਾ ਬਿਨਾਂ ਕਿਸੇ ਸਰਕਾਰੀ ਹਦਾਇਤ ਦੇ ਰੱਖਣਾ ਸ਼ੁਰੂ ਕਰ ਦਿੱਤਾ ।

03 ਜਨਵਰੀ – ਹਾਂਗ ਕਾਂਗ ਸਰਕਾਰ ਨੇ ਹਾਂਗ ਕਾਂਗ ਆਉਣ ਵਾਲੇ ਯਾਤਰੀਆਂ ਤੋਂ ਪਿਛਲੇ 14 ਦਿਨਾਂ ਵਿੱਚ ਵੂਹਾਨ ਗਏ ਹੋਣ ਬਾਰੇ ਘੋਸ਼ਣਾ ਲੈਣੀ ਸ਼ੁਰੂ ਕੀਤੀ ।
04 ਜਨਵਰੀ – ਹਾਂਗ ਕਾਂਗ ਦੇ ਮੈਡੀਕਲ ਮਾਹਿਰਾਂ ਨੇ ਵੂਹਾਨ ਪ੍ਰਸ਼ਾਸਨ ਤੋਂ ਵੂਹਾਨ ਦੇ ਮਰੀਜ਼ਾਂ ਦੀ ਜਾਣਕਾਰੀ ਦੀ ਮੰਗ ਕਰਨੀ ਸ਼ੁਰੂ ਕੀਤੀ । ਵੂਹਾਨ ਪ੍ਰਸ਼ਾਸਨ ਨੇ ਕਿਹਾ ਕਿ ਹਜੇ ਇਨਸਾਨਾਂ ਤੋਂ ਇਨਸਾਨਾਂ ਨੂੰ ਲਾਗ ਲੱਗਣ ਦਾ ਕੋਈ ਸਬੂਤ ਨਹੀਂ ਪਰ ਯੂਨੀਵਰਸਿਟੀ ਆਫ਼ ਹਾਂਗ ਕਾਂਗ ਦੇ ਡਾ. ਹੋ ਪਕ ਲਿਉਂਗ ਨੇ ਇਨਸਾਨਾਂ ਤੋਂ ਇਨਸਾਨਾਂ ਨੂੰ ਕੋਰੋਨਾ ਹੋਣ ਦਾ ਸ਼ੱਕ ਜ਼ਾਹਿਰ ਕਰ ਦਿੱਤਾ ਸੀ ।

ਮੈਡੀਕਲ ਮਾਹਿਰਾਂ ਨੇ ਹਾਂਗ ਕਾਂਗ ਦੇ ਸਾਰੇ ਬਾਰਡਰਾਂ ਅਤੇ ਪੋਰਟਾਂ `ਤੇ ਹੈਲਥ declaration ਲਾਜ਼ਮੀ ਕਰਨ ਦੀ ਮੰਗ ਕੀਤੀ ਪਰ ਕੈਰੀ ਲੈਮ (ਹਾਂਗ ਕਾਂਗ ਦੀ ਮੁਖੀ) ਵੱਲੋਂ ਇਨਕਾਰ । ਕੈਰੀ ਲੈਮ ਨੇ ਹਾਂਗ ਕਾਂਗ ਦੇ ਸਾਰੇ ਬਾਰਡਰ ਬੰਦ ਕਰਨ ਤੋਂ ਨਾਂਹ ਕਰ ਦਿੱਤੀ ਅਤੇ ਹੈਲਥ declaration ਦੀ ਸਹਿਮਤੀ ਦੇ ਦਿੱਤੀ ।

08 ਜਨਵਰੀ – ਸੈਂਟਰ ਆਫ਼ ਹੈਲਥ ਪ੍ਰੋਟੈਕਸ਼ਨ ਨੇ ਇਸ ਨੂੰ ਆਪਣੀ infectious disease ਦੀ ਲਿਸਟ ਵਿੱਚ ਸ਼ਾਮਿਲ ਕਰ ਲਿਆ । ਹਾਂਗ ਕਾਂਗ ਸਰਕਾਰ ਨੇ ਸਰਕਾਰੀ ਹਸਪਤਾਲਾਂ ਦੇ visiting hours ਘਟਾ ਦਿੱਤੇ ਅਤੇ ਹਸਪਤਾਲਾਂ ਵਿੱਚ ਮਾਸਕ ਪਾਉਣੇ ਲਾਜ਼ਮੀ ਕਰ ਦਿੱਤੇ । ਵੂਹਾਨ ਨਾਲ ਸੰਬੰਧਤ ਫ਼ਲਾਈਟਾਂ ਅਤੇ ਟ੍ਰੇਨਾਂ `ਤੇ ਹਾਂਗ ਕਾਂਗ ਆਉਣ ਵਾਲੇ ਯਾਤਰੀਆਂ ਦੀ ਜਾਂਚ ਸਖਤੀ ਨਾਲ ਸ਼ੁਰੂ ।
22 ਜਨਵਰੀ – ਨਿਮੂਨੀਏ ਦੇ ਲੱਛਣਾਂ ਵਾਲਾ ਪਹਿਲਾ ਮਰੀਜ਼ ਸ਼ੱਕੀ ਪਾਇਆ ਗਿਆ । ਉਸੇ ਦਿਨ ਇੱਕ 56 ਸਾਲਾ ਆਦਮੀ ਵੀ ਪੋਜ਼ਿਟਿਵ ਪਾਇਆ ਗਿਆ । ਅਗਲੇ ਦਿਨ ਦੋਨਾਂ ਨੂੰ ਇਸ ਵਾਇਰਸ ਨਾਲ ਪੀੜਿਤ ਹੋਣ ਦੀ ਪੁਸ਼ਟੀ ।
23 ਜਨਵਰੀ – ਸਾਏ ਕੁੰਗ ਇਲਾਕੇ ਦਾ ਇੱਕ ਪਿੰਡ ਕੁਆਰੰਟੀਨ ਸੈਂਟਰ ਵਜੋਂ ਮਨੋਨੀਤ । ਹਾਂਗ ਕਾਂਗ ਟੂਰੀਜਮ ਬੋਰਡ ਵੱਲੋਂ ਚੀਨਿਆਂ ਦੇ ਨਵੇਂ ਸਾਲ ਦੇ ਫੰਕਸ਼ਨ ਕੈਂਸਲ ।
24 ਜਨਵਰੀ – 03 ਹੋਰ ਕੇਸਾਂ ਦੀ ਪੁਸ਼ਟੀ । ਚੌਥੇ ਅਤੇ ਪੰਜਵੇਂ ਕੇਸ, 62 `ਤੇ 63 ਸਾਲਾ ਇੱਕ ਜੋੜਾ, ਨੇ ਕੁਆਰੰਟੀਨ ਕਰ ਦਿੱਤੇ ਜਾਣ ਦੇ ਡਰੋਂ ਹਸਪਤਾਲੋਂ ਭੱਜਣ ਦੀ ਕੋਸ਼ਿਸ਼ ਪਰ ਪੁਲਿਸ ਸੱਦੀ ਗਈ ਅਤੇ ਭੱਜਣ ਨਹੀਂ ਦਿੱਤੇ ।
25 ਜਨਵਰੀ – ਹਾਂਗ ਕਾਂਗ ਸਰਕਾਰ ਵੱਲੋਂ “ਐਮਰਜੈਂਸੀ” – ਸਭ ਤੋਂ ਗੰਭੀਰ ਵਾਰਨਿੰਗ, ਦਾ ਐਲਾਨ । Kindergarten, ਸਕੂਲ, ਕਾਲਜ, ਅਦਾਲਤਾਂ 14 ਦਿਨਾਂ ਲਈ ਬੰਦ ਅਤੇ ਆਉਣ ਵਾਲੇ ਸਮੇਂ ਵਿੱਚ ਮਈ ਮਹੀਨੇ ਤੱਕ 14 – 14 ਦਿਨ ਕਰਕੇ ਬੰਦ ਰੱਖੇ ਗਏ ।
26 ਜਨਵਰੀ – ਸਾਰੇ ਹਾਂਗ ਕਾਂਗ ਦੇ ਮਨੋਰੰਜਨ ਪਾਰਕ, ਡਿਜ਼ਨੀਲੈਂਡ, Ocean Park, ਮਿਊਜ਼ੀਅਮ ਅਣਮਿੱਥੇ ਸਮੇਂ ਲਈ ਬੰਦ । 03 ਹੋਰ ਕੇਸਾਂ ਦੀ ਪੁਸ਼ਟੀ । Fanling ਇਲਾਕੇ ਵਿੱਚ ਨਵੀਆਂ ਬਣੀਆਂ ਸਰਕਾਰੀ ਬਿਲਡਿੰਗਾਂ ਨੂੰ ਕੁਆਰੰਟੀਨ ਸੈਂਟਰ ਬਣਾਉਣ ਦੀ ਤਜਵੀਜ਼ ਪਰ ਨਜ਼ਦੀਕੀ ਰਿਹਾਇਸ਼ੀ ਲੋਕਾਂ ਵੱਲੋਂ ਵਿਰੋਧ ।
28 ਜਨਵਰੀ – 30 ਜਨਵਰੀ ਤੋਂ ਹਾਂਗ ਕਾਂਗ ਅਤੇ ਚੀਨ ਦਰਮਿਆਨ ਬੁਲੇਟ ਟ੍ਰੇਨ ਸਟੇਸ਼ਨ ਅਤੇ ਫ਼ੈਰੀਆਂ ਮੁਕੰਮਲ ਤੌਰ `ਤੇ ਬੰਦ ਕਰਨ ਦਾ ਐਲਾਨ । ਹਾਂਗ ਕਾਂਗ ਅਤੇ ਚੀਨ ਦਰਮਿਆਨ ਫ਼ਲਾਈਟਾਂ ਦੀ ਗਿਣਤੀ ਅੱਧੀ, ਬੱਸਾਂ ਦੀ ਗਿਣਤੀ ਵੀ ਘਟਾਉਣੀ । ਸਰਕਾਰੀ ਮੁਲਾਜ਼ਮਾਂ ਵਾਸਤੇ ਘਰੋਂ ਬੈਠ ਕੇ ਕੰਮ ਕਰਨ (work from home) ਪੋਲਿਸੀ ਲਾਗੂ । ਇਸੇ ਦਿਨ ਹਾਂਗ ਕਾਂਗ ਅਤੇ ਚੀਨ ਦਰਮਿਆਨ ਲੱਗਦੇ ਕਈ ਬਾਡਰਾਂ ਵਿੱਚੋਂ ਦੋ ਛੋਟੇ ਬਾਡਰ ਬੰਦ ।

ਕਿਉਂਕਿ ਸਰਕਾਰ ਨੇ ਚੀਨ ਨਾਲ ਲੱਗਦੇ ਤਿੰਨ ਵੱਡੇ ਬਾਰਡਰ Lo Wu, Lok Ma Chau ਅਤੇ Huanggang ਹਜੇ ਬੰਦ ਨਹੀਂ ਕੀਤੇ, ਹਾਂਗ ਕਾਂਗ ਦੀ ਪਬਲਿਕ ਵੱਲੋਂ ਸਰਕਾਰ ਪ੍ਰਤੀ ਗੁੱਸਾ ਦਿਖਾਇਆ ਅਤੇ ਹੁਣ ਤੱਕ ਲਾਈਆਂ travel restrictions ਨੂੰ “ਬਹੁਤ ਘੱਟ ਅਤੇ ਬਹੁਤ ਦੇਰੀ” ਨਾਲ ਕਰਨਾ ਪ੍ਰਗਟਾਇਆ । ਇਸ ਕਰਕੇ 400 ਤੋਂ ਜ਼ਿਆਦਾ ਸਰਕਾਰੀ ਡਾਕਟਰਾਂ ਅਤੇ ਨਰਸਾਂ ਨੇ, ਸਾਰੇ ਬਾਰਡਰ ਬੰਦ ਕਰਨ ਲਈ ਸਰਕਾਰ ਨੂੰ ਕਿਹਾ ਨਹੀਂ ਤਾਂ ਫ਼ਰਵਰੀ ਦੇ ਸ਼ੁਰੂ ਵਿੱਚ ਹੜਤਾਲ ਕਰ ਦੇਣ ਦੀ ਧਮਕੀ ।

29 ਜਨਵਰੀ – ਸਾਰੇ ਸਰਕਾਰੀ ਮਿਊਜ਼ੀਅਮ, ਲਾਇਬ੍ਰੇਰੀਆਂ, ਸਪੋਰਟਸ ਸੈਂਟਰ ਅਣਮਿੱਥੇ ਸਮੇਂ ਲਈ ਬੰਦ । ਨਵੇਂ ਕੇਸਾਂ ਦੀ ਪੁਸ਼ਟੀ ਜਾਰੀ।
30 ਜਨਵਰੀ – ਟੋਟਲ ਕੇਸਾਂ ਦੀ ਗਿਣਤੀ 12 ਪਹੁੰਚ ਗਈ । 11 ਵੇਂ ਕੇਸ ਤੋਂ local transmission ਸ਼ੁਰੂ । 12ਵੇਂ ਕੇਸ ਨੇ ਆਪਣੇ ਚੀਨ ਜਾ ਕੇ ਆਉਣ ਬਾਰੇ ਦੱਸਿਆ ਨਹੀਂ । ਹਾਲਤ ਵਿਗੜਨ `ਤੇ ਟੈਸਟ ਪੋਜ਼ਿਟਿਵ ਪਾਇਆ ਗਿਆ ।

ਡਾਕਟਰਾਂ ਅਤੇ ਪਬਲਿਕ ਦੇ ਦਬਾਅ ਹੇਠ, ਸਰਕਾਰ ਨੇ 30 ਜਨਵਰੀ ਨੂੰ ਚੀਨ ਨਾਲ ਲੱਗੇ 06 ਹੋਰ ਵੱਡੇ ਬਾਰਡਰ ਬੰਦ ਕੀਤੇ । ਸਾਰੇ ਬਾਰਡਰ ਬੰਦ ਨਾ ਕਰਨ ਦਾ ਕੈਰੀ ਲੈਮ (ਹਾਂਗ ਕਾਂਗ ਦੀ ਮੁਖੀ) ਨੇ ਕਾਰਣ ਦੱਸਿਆ ਕਿ ਅਜਿਹਾ ਕਰਨ ਨਾਲ ਚੀਨ ਦੇ ਲੋਕਾਂ ਨਾਲ ਵਿਤਕਰਾ ਹੋਵੇਗਾ ।

31 ਜਨਵਰੀ – 13 ਵਾਂ ਕੇਸ ਪੋਜ਼ਿਟਿਵ । ਨਾਲੋ ਨਾਲ ਉਸ ਦੇ ਪਰਿਵਾਰ ਨੂੰ ਲੱਭ ਕੇ ਕੁਆਰੰਟੀਨ ਕੈਂਪ ਵਿੱਚ ਭੇਜਿਆ ਗਿਆ । ਸਾਰੇ ਸ਼ੱਕੀ ਮਰੀਜ਼ਾਂ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਭਾਲ ਸ਼ੁਰੂ ਅਤੇ ਉਨ੍ਹਾਂ ਨੂੰ ਕੁਆਰੰਟੀਨ ਕਰਨਾ ਸ਼ੁਰੂ ।

ਜਨਵਰੀ ਮਹੀਨੇ ਦੇ ਅਖੀਰ ਤੱਕ ਹਾਂਗ ਕਾਂਗ ਵਿੱਚ ਹਰ ਕੋਈ ਵਿਅਕਤੀ, ਬੱਚਾ, ਬੁੱਢਾ, ਜਵਾਨ ਮਾਸਕ ਪਾਉਣ ਲੱਗ ਗਿਆ ਸੀ ।

03 ਫ਼ਰਵਰੀ – ਪਬਲਿਕ ਦੇ ਦਬਾਅ ਹੇਠ 04 ਰਸਤਿਆਂ ਨੂੰ ਛੱਡ ਦੇ, ਸਾਰੇ ਦੇ ਸਾਰੇ ਬਾਰਡਰ ਬੰਦ ।
04 ਫ਼ਰਵਰੀ – 13 ਵੇਂ ਕੇਸ ਦੀ ਮੌਤ । ਹਾਂਗ ਕਾਂਗ ਵਿੱਚ ਕੋਰੋਨਾ ਵਾਇਰਸ ਕਾਰਨ ਪਹਿਲੀ ਮੌਤ ।
05 ਫ਼ਰਵਰੀ – 03 ਹੋਰ ਕੇਸ ।
06 ਫ਼ਰਵਰੀ – 03 ਹੋਰ ਨਵੇਂ ਕੇਸ ।
07 ਫ਼ਰਵਰੀ – 02 ਹੋਰ ਨਵੇਂ ਕੇਸ ।
09 ਫ਼ਰਵਰੀ – ਪਿਛਲੇ ਪਰਿਵਾਰ ਵਾਲਿਆਂ ਵਿੱਚੋਂ 02 ਕੇਸਾਂ ਸਮੇਤ 03 ਹੋਰ ਨਵੇਂ ਕੇਸ ।

ਫ਼ਰਵਰੀ ਮਹੀਨੇ ਵਿੱਚ ਹਾਂਗ ਕਾਂਗ ਦੀਆਂ ਜਿਆਦਾਤਰ ਥਾਵਾਂ `ਤੇ temperature ਸਕ੍ਰੀਨਿੰਗ ਸ਼ੁਰੂ ।

17 ਫ਼ਰਵਰੀ – ਕੁੱਲ ਕੇਸ 60 ਅਤੇ ਠੀਕ ਹੋਣ ਵਾਲਿਆਂ ਦੀ ਗਿਣਤੀ 02 ।
19 ਫ਼ਰਵਰੀ – 70 ਸਾਲਾ ਮਰੀਜ਼ ਦੀ ਮੌਤ ਜਿਸ ਨੂੰ ਪਹਿਲਾਂ ਤੋਂ ਹੋਰ ਬਿਮਾਰੀਆਂ ਵੀ ਸਨ ।
24 ਫ਼ਰਵਰੀ – 07 ਨਵੇਂ ਕੇਸ ।
02 ਮਾਰਚ – ਕੁੱਲ ਕੇਸ 100 ।

ਤਕਰੀਬਨ ਮਾਰਚ ਦੀ ਸ਼ੁਰੂਆਤ ਵਿੱਚ ਸਰਕਾਰੀ ਮਹਿਕਮੇ ਅਤੇ ਪ੍ਰਾਈਵੇਟ ਅਦਾਰੇ 30-50 % ਸਮਰੱਥਾ `ਤੇ ਕੰਮ ਕਰਨੇ ਸ਼ੁਰੂ ਪਰ ਸਖਤ precautions ਦੇ ਨਾਲ ।

20 ਮਾਰਚ – 48 ਨਵੇਂ ਕੇਸ ਕੁੱਲ ਗਿਣਤੀ ਕੁੱਲ ਕੇਸ 256 । 36 ਕੇਸ ਟ੍ਰੈਵਲ ਹਿਸਟਰੀ ਵਾਲੇ । Gabriel Leung, ਜੋ ਕਿ ਮਾਹਿਰਾਂ ਦੇ ਪੈਨਲ ਦਾ ਮੈਂਬਰ ਅਤੇ WHO ਦੇ ਸਲਾਹਕਾਰਾਂ ਵਿੱਚੋਂ ਇੱਕ ਹੈ ਨੇ ਹਾਂਗ ਕਾਂਗ ਦੀ ਪਬਲਿਕ ਨੂੰ ਆਪਣਾ ਧਿਆਨ ਰੱਖਣਾ ਸਮੇਂ ਤੋਂ ਪਹਿਲਾਂ ਘੱਟ ਕਰ ਦੇਣ ਕਰਕੇ ਵਾਰਨਿੰਗ ਦਿੱਤੀ ।
25 ਮਾਰਚ – ਸਰਕਾਰ ਵੱਲੋਂ ਲੋਕਾਂ ਨੂੰ ਕੇਸਾਂ ਦੇ ਵਧਣ ਦੀ ਚੇਤਾਵਨੀ ਕਿਉਂਕਿ ਦੂਜੇ ਦੇਸ਼ਾਂ ਵਿੱਚੋਂ ਹਾਂਗ ਕਾਂਗ ਦੇ ਸਿਟੀਜ਼ਨਾਂ ਦਾ ਮੁੜਨਾ ਸ਼ੁਰੂ ਹੋ ਗਿਆ ਸੀ ।
25 ਮਾਰਚ – ਹਾਂਗ ਕਾਂਗ ਦੇ ਸਿਟੀਜ਼ਨਾਂ ਤੋਂ ਇਲਾਵਾ ਕਿਸੇ ਵੀ ਦੇਸ਼ ਤੋਂ ਆ ਰਹੇ ਕਿਸੇ ਵੀ ਬੰਦੇ ਲਈ ਸਾਰੇ ਬਾਰਡਰ ਬੰਦ । ਟ੍ਰਾਂਜ਼ਿਟ ਫ਼ਲਾਈਟਾਂ ਬੰਦ । ਬੰਦਾ ਜਿੱਥੋਂ ਮਰਜ਼ੀ ਹਾਂਗ ਕਾਂਗ ਆਇਆ ਹੋਵੇ 14 ਦਿਨ ਦਾ ਇਕਾਂਤਵਾਸ ਲਾਜ਼ਮੀ । ਹਾਂਗ ਕਾਂਗ ਵੜਦੇ ਸਾਰ location tracking device ਆਉਣ ਵਾਲੇ ਬੰਦਿਆਂ ਨਾਲ 14 ਦਿਨ ਬੰਨ੍ਹ ਕੇ ਰੱਖਣਾ ਲਾਜ਼ਮੀ । ਅਮਰੀਕਾ, ਇੰਗਲੈਂਡ ਅਤੇ ਯੂਰੋਪੀਅਨ ਦੇਸ਼ਾਂ ਤੋਂ ਆ ਰਹੇ ਮੁਸਾਫ਼ਰਾਂ ਦੀ ਵਧੀਕ ਜਾਂਚ ਅਤੇ ਥੁੱਕ ਦੇ ਸੈਂਪਲ ਦੇਣੇ ਲਾਜ਼ਮੀ ।
27 ਮਾਰਚ – ਸੋਸ਼ਲ ਡਿਸਟੈਨਸਿੰਗ ਦਾ ਐਲਾਨ । ਸਾਰੇ ਹਾਂਗ ਕਾਂਗ ਵਿੱਚ 04 ਤੋਂ ਵੱਧ ਬੰਦਿਆਂ ਦੇ ਇਕੱਠ ਲਈ 14 ਦਿਨਾਂ ਲਈ ਪਾਬੰਦੀ । ਰਸਟੋਰੈਂਟਾਂ ਨੂੰ ਸਮਰੱਥਾ ਅੱਧੀ ਅਤੇ ਟੇਬਲ 1.5 ਮੀਟਰ ਦੂਰ ਲਾਉਣ ਦਾ ਨਿਯਮ ਲਾਗੂ ।
01 ਅਪ੍ਰੈਲ – ਪੱਬ, ਬਾਰ, ਬਿਊਟੀ ਪਾਰਲਰ, ਕਲੱਬਹਾਊਸ ਵਗੈਰਾ ਸਭ ਕੁਛ ਆਰਜ਼ੀ ਤੌਰ `ਤੇ ਬੰਦ ਕਰਨ ਦਾ ਐਲਾਨ ।

ਅਪ੍ਰੈਲ ਮਹੀਨੇ ਹੈ ਅਖੀਰ ਵਿੱਚ local transmission ਬਿਲਕੁਲ ਖਤਮ ਅਤੇ ਸਿਰਫ਼ imported ਕੇਸਾਂ ਦਾ ਆਉਣਾ ਜਾਰੀ ।
ਅਪ੍ਰੈਲ ਦੇ ਅੰਤ ਵਿੱਚ – HKUST ਯੂਨੀਵਰਸਿਟੀ ਵੱਲੋਂ ਨਵੇਂ disinfectant ਦੀ ਖੋਜ ਜੋ ਕਿ ਸਫ਼ਾਈ ਅਤੇ prevention ਲਈ ਵਰਤਿਆ ਜਾ ਸਕਦਾ ਸੀ ।
07 ਮਈ – ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਛੱਡ ਕੇ ਸਾਰੇ ਸਰਕਾਰੀ ਮਹਿਕਮੇ ਅਤੇ ਪ੍ਰਾਈਵੇਟ ਅਦਾਰੇ 100% ਸਮਰੱਥਾ ਨਾਲ ਚਾਲੂ ।

10 ਮਈ – ਕੁੱਲ ਕੇਸ 1045, ਠੀਕ ਹੋਏ 967, ਜ਼ੇਰ -ਏ- ਇਲਾਜ 74, ਹੁਣ ਤੱਕ ਕੁੱਲ ਮੌਤਾਂ 04 ।

ਲਿਖਣ ਲਈ ਬਹੁਤ ਵੇਰਵੇ ਹੋਰ ਨੇ ਪਰ ਫ਼ਿਲਹਾਲ ਲਈ ਕਾਫ਼ੀ ।

ਮਲਕੀਤ ਸਿੰਘ ਸੱਗੂ
(ਹਾਂਗ ਕਾਂਗ ਵਾਸੀ)

10 ਮਈ 2020