ਅਰਥਚਾਰੇ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਹਿੰਸਾ ਤੇ ਅਮਰੀਕੀ ਕਾਨੂੰਨ:ਕੈਰੀ ਲਾਮ

0
578

ਹਾਂਗਕਾਂਗ (ਏਜੰਸੀ) : ਮੁਜ਼ਾਹਰਾਕਾਰੀਆਂ ਦਾ ਸਮਰਥਨ ਕਰਨ ਵਾਲਾ ਅਮਰੀਕੀ ਕਾਨੂੰਨ ਤੇ ਪਿਛਲੇ ਛੇ ਮਹੀਨਿਆਂ ਤੋਂ ਚੱਲ ਰਹੀ ਹਿੰਸਾ ਹਾਂਗਕਾਂਗ ਦੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਹ ਗੱਲ ਮੁੱਖ ਕਾਰਜਕਾਰੀ ਕੈਰੀ ਲੈਮ ਨੇ ਕਹੀ। ਇਸੇ ਦੇ ਨਾਲ ਹੀ ਉਨ੍ਹਾਂ ਨੇ ਅਰਥਵਿਵਸਥਾ ਨੂੰ ਬਲ ਦੇਣ ਲਈ ਰਾਹਤ ਉਪਾਵਾਂ ਦੇ ਚੌਥੇ ਗੇੜ ਦਾ ਵੀ ਐਲਾਨ ਕੀਤਾ।

ਹਾਲਾਂਕਿ ਲੈਮ ਨੇ ਇਹ ਨਹੀਂ ਦੱਸਿਆ ਕਿ ਰਾਹਤ ਉਪਾਵਾਂ ‘ਚ ਕਿਹੜੇ ਪ੍ਰਮੁੱਖ ਐਲਾਨ ਹਨ। ਹਾਲਾਂਕਿ ਲੈਮ ਨੇ ਇਹ ਨਹੀਂ ਦੱਸਿਆ ਕਿ ਰਾਹਤ ਉਪਾਵਾਂ ‘ਚ ਕਿਨ੍ਹਾਂ ਪ੍ਰਮੁੱਖ ਸੈਕਟਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਰਕਾਰ ਪਹਿਲਾਂ ਹੀ ਅਰਥਵਿਵਸਥਾ ਨੂੰ ਬਲ ਦੇਣ ਲਈ 21 ਬਿਲੀਅਨ ਹਾਂਗਕਾਂਗ ਡਾਲਰ (ਕਰੀਬ 19 ਹਜ਼ਾਰ ਕਰੋੜ ਰੁਪਏ) ਦੀ ਮਦਦ ਦੇ ਚੁੱਕੀ ਹੈ। ਇਸ ‘ਚ ਜਿਨ੍ਹਾਂ ਪ੍ਰਮੁੱਖ ਖੇਤਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਉਨ੍ਹਾਂ ‘ਚ ਟ੍ਰਾਂਸਪੋਰਟ, ਸੈਰ ਸਪਾਟਾ ਤੇ ਪਰਚੂਨ ਸਨਅਤਾਂ ਹਨ। ਹਿੰਸਾ ਤੋਂ ਸਭ ਤੋਂ ਵੱਧ ਪਰਚੂਨ ਸਨਅਤ ਹੀ ਪ੍ਰਭਾਵਿਤ ਹੋਈ ਹੈ।

16 ਦਸੰਬਰ ਨੂੰ ਬੀਜਿੰਗ ਜਾ ਸਕਦੀ ਹੈ ਲੈਮ :   ਸੂਤਰਾਂ ਮੁਤਾਬਕ ਹਾਂਗਕਾਂਗ ਦੇ ਸਰਕਾਰੀ ਟੀਵੀ ਚੈਨਲ ਨੇ ਦੱਸਿਆ ਕਿ ਲੈਮ 16 ਦਸੰਬਰ ਨੂੰ ਬੀਜਿੰਗ ਜਾ ਸਕਦੀ ਹੈ ਤੇ ਉੱਥੇ ਉਹ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰ ਸਕਦੀ ਹੈ। ਓਧਰ ਕਾਨੂੰਨ ਮੰਤਰੀ ਥੈਰੇਸਾ ਚੇਂਗ ਬੀਜਿੰਗ ਤੋਂ ਹੁੰਦੇ ਹੋਏ ਹਾਂਗਕਾਂਗ ਪਰਤ ਆਈ। ਏਅਰਪੋਰਟ ‘ਤੇ ਉਨ੍ਹਾਂ ਨੇ ਮੀਡੀਆ ਦੱਸਿਆ ਕਿ ਉਨ੍ਹਾਂ ਦੀ ਕਲਾਈ ਦੀ ਹੱਡੀ ‘ਚ ਫ੍ਰੈਕਚਰ ਹੋ ਗਿਆ ਸੀ ਤੇ ਉਸ ਦਾ ਲੰਡਨ ‘ਚ ਆਪ੍ਰਰੇਸ਼ਨ ਹੋਇਆ ਹੈ। ਬੁੱਧਵਾਰ ਤੋਂ ਉਹ ਕਾਰਜਭਾਰ ਗ੍ਹਿਣ ਕਰ ਲਵੇਗੀ। ਜ਼ਿਕਰਯੋਗ ਹੈ ਕਿ ਹਾਂਗਕਾਂਗ ਸਰਕਾਰ ਨੇ ਪਹਿਲਾਂ ਹੀ ਕਿਹਾ ਸੀ ਕਿ ਚੇਂਗ ਨੂੰ ਲੋਕਤੰਤਰ ਸਮਰਥਕ ਅੰਦੋਲਨਕਾਰੀਆਂ ਨੇ ਸੱਟ ਮਾਰੀ ਹੈ।