ਮੋਸਲ ਵਿਚ ਲਾਪਤਾ 39 ਭਾਰਤੀ ਮਾਰੇ ਗਏ:ਸੁਸਮਾ ਸਵਰਾਜ

0
423

ਦਿੱਲੀ: ਅੱਜ ਲੋਕ ਸਭਾ ਵਿਚ ਵਿਦੇਸ਼ ਮੰਤਰੀ ਸੁਸਮਾ ਸਵਰਾਜ ਨੇ ਇਕ ਬਿਆਨ ਦਿੰਦੇ ਹੋਏ ਦਸਿਆ ਮੋਸਲ ਵਿਚ ਲਾਪਤਾ 39 ਭਾਰਤੀ ਮਾਰੇ ਗਏ। ਵਿਦੇਸ਼ ਮੰਤਰੀ ਨੇ ਕਿਹਾ,”ਮੈਂ ਪਿਛਲੇ ਸਾਲ ਹੀ ਸਦਨ ‘ਚ ਕਿਹਾ ਸੀ ਕਿ ਜਦੋਂ ਤੱਕ ਮੈਨੂੰ ਪੱਕ ਤੌਰ ‘ਤੇ ਕੋਈ ਪ੍ਰਮਾਣ ਨਹੀਂ ਮਿਲੇਗਾ, ਮੈਂ ਲਾਪਤਾ ਲੋਕਾਂ ਨੂੰ ਮ੍ਰਿਤ ਐਲਾਨ ਨਹੀਂ ਕਰਾਂਗੀ। ਸੋਮਵਾਰ ਨੂੰ ਸਾਨੂੰ ਇਰਾਕ ਸਰਕਾਰ ਵੱਲੋਂ ਸੂਚਨਾ ਦਿੱਤੀ ਗਈ ਕਿ 38 ਲੋਕਾਂ ਦੇ ਡੀ.ਐੱਨ.ਏ. 100 ਫੀਸਦੀ ਮਿਲ ਗਏ ਹਨ ਅਤੇ ਇਕ ਵਿਅਕਤੀ ਦਾ 70 ਫੀਸਦੀ ਤੱਕ ਡੀ.ਐੱਨ.ਏ. ਮਿਲ ਗਿਆ। ਜਨਰਲ ਵੀ.ਕੇ. ਸਿੰਘ ਮਾਰਟੀਅਸ ਫਾਊਂਡੇਸ਼ਨ ਦੇ ਸਰਟੀਫਿਕੇਟ ਨਾਲ ਉਨ੍ਹਾਂ ਦੇ ਸਰੀਰ ਲੈ ਕੇ ਆਵਾਂਗੇ। ਜਹਾਜ਼ ਅੰਮ੍ਰਿਤਸਰ ਉਤਰੇਗਾ 31 ਲੋਕ ਹਿਮਾਚਲ ਅਤੇ ਪੰਜਾਬ ਦੇ ਹਨ ਅਤੇ ਫਿਰ ਪਟਨਾ ਅਤੇ ਕੋਲਕਾਤਾ ਜਾਣਗੇ। ਮੈਂ ਕਿਹਾ ਸੀ ਕਿ ਪੱਕੇ ਸਬੂਤ ਨਾਲ ਕਲੋਜ਼ਰ ਕਰਾਂਗੀ। ਜਦੋਂ ਅਸੀਂ ਪਰਿਵਾਰ ਵਾਲਿਆਂ ਨੂੰ ਉਨ੍ਹਾਂ ਦੇ ਸਰੀਰ ਦੇਵਾਂਗੇ ਤਾਂ ਉਨ੍ਹਾਂ ਨੂੰ ਕਲੋਜ਼ਰ ਰਿਪੋਰਟ ਸੌਂਪਾਂਗੇ।”
ਸੁਸ਼ਮਾ ਸਵਰਾਜ ਨੇ ਕਿਹਾ,”ਮੈਨੂੰ 40 ਅਗਵਾ ਲੋਕਾਂ ‘ਚੋਂ ਇਕ ਜਿਉਂਦੇ ਬਚੇ ਸ਼ਖਸ ਹਰਜੀਤ ਨੇ ਫੋਨ ਕੀਤਾ ਸੀ ਅਤੇ ਬਚਾਉਣ ਦੀ ਅਪੀਲ ਕੀਤੀ ਸੀ। ਉਸ ਨੇ ਜੋ ਵੀ ਕਹਾਣੀ ਦੱਸੀ ਸੀ ਕਿ 39 ਲੋਕਾਂ ਨੂੰ ਸਿਰ ‘ਚ ਗੋਲੀ ਮਾਰੀ ਗਈ ਅਤੇ ਉਸ ਨੂੰ ਪੈਰ ‘ਚ। ਉਹ ਜੰਗਲ ‘ਚ ਦੌੜ ਗਿਆ, ਇਹ ਸਭ ਗਲਤ ਹੈ। ਉਹ ਅਲੀ ਬਣ ਕੇ ਟਰੱਕ ‘ਚ ਲੁੱਕ ਕੇ ਦੌੜਿਆ ਅਤੇ ਇਸ ਦੀ ਪੁਸ਼ਟੀ ਵੀ ਜਿਸ ਕੰਪਨੀ ‘ਚ ਕੰਮ ਕਰਦਾ ਸੀ, ਉਸ ਨੇ ਵੀ ਕੀਤੀ ਹੈ।